ਸਿੱਧੂ ਨੂੰ ਡਾਕਟਰਾਂ ਦੀ ਸਲਾਹ, ਤਿੰਨ ਦਿਨ 1 ਸ਼ਬਦ ਵੀ ਨਹੀਂ ਬੋਲਣਾ

12/08/2018 7:03:48 PM

ਚੰਡੀਗੜ੍ਹ : ਲਗਾਤਾਰ ਚੋਣ ਰੈਲੀਆਂ ਅਤੇ ਪ੍ਰੈੱਸ ਕਾਨਫਰੰਸਾਂ ਨੂੰ ਸੰਬੋਧਨ ਕਰਦਿਆਂ ਆਵਾਜ਼ ਗ੍ਰੰਥੀਆਂ ਬੈਠਣ ਕਾਰਨ ਬੋਲਣ ਤੋਂ ਅਸਮਰੱਥ ਹੋਏ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੂੰ ਡਾਕਟਰਾਂ ਨੇ ਤਿੰਨ ਦਿਨ ਹੋਰ ਇਕ ਵੀ ਸ਼ਬਦ ਬੋਲਣ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਹੈ। ਇਸ ਦੇ ਨਾਲ ਹੀ ਡਾਕਟਰਾਂ ਨੇ ਸਿੱਧੂ ਨੂੰ ਫਲਾਂ ਅਤੇ ਸਬਜੀਆਂ ਦੇ ਜੂਸ ਦਾ ਲਗਾਤਾਰ ਸੇਵਨ ਕਰਨ ਲਈ ਕਿਹਾ ਹੈ। 
ਦੱਸਣਯੋਗ ਹੈ ਕਿ ਪਿਛਲੇ ਤਿੰਨ ਹਫਤਿਆਂ ਤੋਂ ਸਿੱਧੂ ਵਲੋਂ 70 ਤੋਂ ਵੱਧ ਰੈਲੀਆਂ ਅਤੇ ਜਨਤਕ ਮੀਟਿੰਗਾਂ ਨੂੰ ਸੰਬੋਧਨ ਕੀਤਾ ਗਿਆ ਸੀ, ਜਿਸ ਨਾਲ ਜ਼ਿਆਦਾ ਬੋਲਣ ਕਰਕੇ ਉਨ੍ਹਾਂ ਦੇ ਗਲੇ ਵਿਚ ਕਾਫੀ ਜ਼ਖਮ ਹੋ ਗਏ ਸਨ ਅਤੇ ਆਵਾਜ਼ ਗ੍ਰੰਥੀਆਂ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਸੀ। ਡਾਕਟਰਾਂ ਨੇ ਸਿੱਧੂ ਨੂੰ ਪੂਰਾ ਆਰਾਮ ਕਰਨ ਲਈ ਦੀ ਸਲਾਹ ਦਿੱਤੀ ਸੀ। ਹੁਣ ਮੁੜ ਡਾਕਟਰਾਂ ਨੇ ਸਿੱਧੂ ਨੂੰ ਤਿੰਨ ਦਿਨ ਹੋਰ ਬੋਲਣ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਹੈ।