ਸਿੱਧੂ ਮਾਮਲੇ ''ਤੇ ਕੈਪਟਨ ਦਾ ਬਿਆਨ, ਨਹੀਂ ਕੀਤੀ ਕੋਈ ਸਿਆਸਤ

04/13/2018 8:00:34 PM

ਚੰਡੀਗੜ੍ਹ : ਨਵਜੋਤ ਸਿੱਧੂ ਮਾਮਲੇ 'ਤੇ ਚੱਲ ਰਹੇ ਵਿਵਾਦ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਇਸ ਮਾਮਲੇ 'ਤੇ ਕੋਈ ਸਿਆਸਤ ਨਹੀਂ ਕੀਤੀ ਹੈ। 'ਦਿ ਟ੍ਰਬਿਊਨ' ਨਾਲ ਕੀਤੇ ਇੰਟਰਵਿਊ ਦੌਰਾਨ ਕੈਪਟਨ ਨੇ ਕਿਹਾ ਕਿ ਇਹ ਮਾਮਲਾ 30 ਸਾਲ ਪੁਰਾਣਾ ਹੈ ਅਤੇ ਸੂਬਾ ਸਰਕਾਰ ਅੱਜ ਵੀ ਉਹੀ ਸਟੈਂਡ ਹੈ ਜਿਹੜਾ ਪਹਿਲਾਂ ਸੀ ਅਤੇ ਪੰਜਾਬ ਸਰਕਾਰ ਆਪਣਾ ਸਟੈਂਡ ਨਹੀਂ ਬਦਲ ਸਕਦੀ ਹੈ। ਕੈਪਟਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਵਿਚ ਆਪਣਾ ਉਹੀ ਪੱਖ ਪੇਸ਼ ਕੀਤਾ ਹੈ, ਜਿਹੜਾ ਲੋਅਰ ਕੋਰਟ ਅਤੇ ਹਾਈਕੋਰਟ ਵਿਚ ਪੇਸ਼ ਕੀਤਾ ਸੀ ਹੋਰ ਕੋਈ ਸਬੂਤ ਪੰਜਾਬ ਸਰਕਾਰ ਵਲੋਂ ਸੁਪਰੀਮ ਕੋਰਟ ਵਿਚ ਪੇਸ਼ ਨਹੀਂ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਮੇਰੇ ਸਿੱਧੂ ਨਾਲ ਪੁਰਾਣੇ ਸੰਬੰਧ ਹਨ ਅਤੇ ਸਿੱਧੂ ਮੇਰੇ ਪੁੱਤਾਂ ਵਾਂਗ ਹੈ। ਮੈਂ ਸਿੱਧੂ ਨੂੰ ਵੱਡਾ ਹੁੰਦਾ ਦੇਖਿਆ ਅਤੇ ਉਸ ਦੇ ਪਿਤਾ ਨਾਲ ਵੀ ਮੇਰੇ ਚੰਗੇ ਸੰਬੰਧ ਸਨ। ਕੈਪਟਨ ਨੇ ਕਿਹਾ ਕਿ ਸਿੱਧੂ ਇਕ ਚੰਗਾ ਇਨਸਾਨ ਅਤੇ ਲੋਕਾਂ ਦਾ ਮਦਦਗਾਰ। ਜੇ ਕਿਸੇ ਨੂੰ ਜ਼ਰੂਰਤ ਹੁੰਦੀ ਹੈ ਤਾਂ ਸਿੱਧੂ ਉਸ ਦੀ ਮਦਦ ਕਰਦਾ ਹੈ। ਕੈਪਟਨ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਇਸ ਮਾਮਲੇ 'ਤੇ ਸੁਪਰੀਮ ਕੋਰਟ ਕੋਈ ਵੀ ਫੈਸਲਾ ਸੁਨਾਉਣ ਤੋਂ ਪਹਿਲਾਂ ਇਨ੍ਹਾਂ ਸਾਰੇ ਪੱਖਾਂ ਨੂੰ ਧਿਆਨ ਵਿਚ ਜ਼ਰੂਰ ਰੱਖੇਗੀ।