ਸਿੱਧੂ ਦਾ ਇਕ ਹੋਰ ਟਵੀਟ, ਮੁੜ ਏਅਰ ਸਟ੍ਰਾਈਕ ''ਤੇ ਚੁੱਕੇ ਸਵਾਲ

03/05/2019 7:02:11 PM

ਚੰਡੀਗੜ੍ਹ : ਹਵਾਈ ਫੌਜ ਵਲੋਂ ਬੀਤੇ ਦਿਨੀਂ ਅੱਤਵਾਦੀਆਂ ਖਿਲਾਫ ਕੀਤੀ ਗਈ ਏਅਰ ਸਟ੍ਰਾਈਕ 'ਤੇ ਸਵਾਲ ਚੁੱਕਣ ਵਾਲੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਇਕ ਹੋਰ ਟਵੀਟ ਕਰਕੇ ਕੇਂਦਰ ਸਰਕਾਰ 'ਤੇ ਨਿਸ਼ਾਨੇ ਸਾਧੇ ਹਨ। ਨਵਜੋਤ ਸਿੱਧੂ ਨੇ ਟਵੀਟ ਕਰਕੇ ਕਥਿਤ ਤੌਰ 'ਤੇ ਕੇਂਦਰ ਸਰਕਾਰ ਨੂੰ ਆਰ. ਬੀ. ਆਈ., ਸੀ. ਬੀ. ਆਈ. ਅਤੇ ਰਾਅ ਦਾ ਸਿਆਸੀ ਕਰਨ ਤੋਂ ਬਾਅਦ ਹੁਣ ਪਵਿੱਤਰ ਫੌਜ ਦੇ ਮੋਢਿਆਂ 'ਤੇ ਰੱਖ ਕੇ ਸਿਆਸੀ ਤੀਰ ਚਲਾਉਣ ਤੋਂ ਵਰਜਿਆ ਹੈ। ਹਵਾਈ ਫੌਜ ਦੀ ਕਾਰਵਾਈ 'ਤੇ ਮੁੜ ਸਵਾਲ ਚੁੱਕਦੇ ਹੋਏ ਸਿੱਧੂ ਨੇ ਤੰਜ ਕੱਸਦਿਆਂ ਕਿਹਾ ਕਿ 'ਜਵਾਨਾਂ ਦੀਆਂ ਸ਼ਹਾਦਤਾਂ ਦਾ ਬਦਲਾ ਅੱਤਵਾਦੀਆਂ ਤੋਂ ਲੈਣਾ ਚਾਹੀਦਾ ਸੀ, ਦਰੱਖਤਾਂ ਤੋਂ ਨਹੀਂ। 
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਟਵੀਟ ਕਰਕੇ ਨਵਜੋਤ ਸਿੱਧੂ ਨੇ ਹਵਾਈ ਫੌਜ ਦੀ ਏਅਰ ਸਟ੍ਰਾਈਕ 'ਤੇ ਸਵਾਲ ਚੁੱਕੇ ਸਨ। ਸਿੱਧੂ ਨੇ ਸਰਕਾਰ ਤੋਂ ਪੁੱਛਿਆ ਸੀ ਕਿ ਇਸ ਸਟ੍ਰਾਈਕ ਦੌਰਾਨ 300 ਅੱਤਵਾਦੀ ਮਾਰੇ ਗਏ ਹਨ ਜਾਂ ਨਹੀਂ, ਜੇ ਨਹੀਂ ਮਾਰੇ ਗਏ ਤਾਂ ਇਸ ਦਾ ਉਦੇਸ਼ ਕੀ ਸੀ।

Gurminder Singh

This news is Content Editor Gurminder Singh