ਹੁਸ਼ਿਆਰਪੁਰ ਵਿਖੇ 'ਭਾਰਤ ਜੋੜੋ ਯਾਤਰਾ' 'ਚ ਸ਼ਾਮਲ ਹੋਏ ਨਵਜੋਤ ਕੌਰ ਸਿੱਧੂ ਤੇ ਅੰਮ੍ਰਿਤਾ ਵੜਿੰਗ, ਵੇਖੋ ਤਸਵੀਰਾਂ

01/16/2023 5:49:50 PM

ਜਲੰਧਰ/ਹੁਸ਼ਿਆਰਪੁਰ- ਰਾਹੁਲ ਗਾਂਧੀ ਵੱਲੋਂ ਪੰਜਾਬ ਵਿੱਚ ਕੱਢੀ ਜਾ ਰਹੀ 'ਭਾਰਤ ਜੋੜੋ ਯਾਤਰਾ' ਦਾ ਅੱਜ ਪੰਜਵਾਂ ਦਿਨ ਹੈ। ਰਾਹੁਲ ਗਾਂਧੀ ਦੀ 5ਵੇਂ ਦਿਨ ਦੀ 'ਭਾਰਤ ਜੋੜੋ ਯਾਤਰਾ' ਜਲੰਧਰ ਤੋਂ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਦਾਖ਼ਲ ਹੋ ਗਈ ਹੈ। ਯਾਤਰਾ ਖਰਲ ਕਲਾਂ ਆਦਮਪੁਰ ਪਹੁੰਚ ਚੁੱਕੀ ਹੈ। ਇਸ ਦੌਰਾਨ ਪਟਿਆਲਾ ਜੇਲ੍ਹ ਵਿਚ ਬੰਦ ਨਵਜੋਤ ਸਿੰਘ ਸਿੱਧੂ ਦਾ ਪਰਿਵਾਰ ਵੀ ਰਾਹੁਲ ਗਾਂਧੀ ਦੀ ਭਾਰਤਾ ਜੋੜੋ ਯਾਤਰਾ ਵਿਚ ਸ਼ਾਮਲ ਹੋਣ ਪੁੱਜਾ। ਇਸ ਮੌਕ ਨਵਜੋਤ ਕੌਰ ਸਿੱਧੂ ਅਤੇ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਵੀ ਯਾਤਰਾ ਵਿਚ ਸ਼ਾਮਲ ਹੋਏ। 

ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਖਰਲ ਕਲਾਂ ਪਹੁੰਚੇ ਹਨ, ਜਿੱਥੇ ਉਨ੍ਹਾਂ ਪਹਿਲਾਂ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਅਤੇ ਫਿਰ ਯਾਤਰਾ ਵਿਚ ਸ਼ਾਮਲ ਹੋ ਕੇ ਕਦਮ-ਦਰ-ਕਦਮ ਚੱਲੇ। ਰਾਹੁਲ ਗਾਂਧੀ ਦੀ ਇਹ ਯਾਤਰਾ 2 ਪੜਾਵਾਂ 'ਚ ਹੋ ਰਹੀ ਹੈ। ਪਹਿਲਾ ਸਟਾਪ ਖ਼ਤਮ ਹੋ ਚੁੱਕਾ ਹੈ। ਰਾਹੁਲ ਗਾਂਧੀ ਇਥੋਂ ਟਾਂਡਾ ਲਈ ਰਵਾਨਾ ਹੋਣਗੇ ਅਤੇ ਆਪਣੇ ਸਮਰਥਕਾਂ ਨਾਲ 23 ਕਿਲੋਮੀਟਰ ਪੈਦਲ ਚੱਲਣਗੇ।

ਇਹ ਵੀ ਪੜ੍ਹੋ : ਰਾਜਾ ਵੜਿੰਗ ਦਾ ਵੱਡਾ ਬਿਆਨ, ਭਾਜਪਾ ਤੇ ਆਰ. ਐੱਸ. ਐੱਸ. ਪੰਜਾਬ ਨੂੰ ਕਰ ਰਹੀ ਵੰਡਣ ਦੀ ਕੋਸ਼ਿਸ਼

ਹੁਸ਼ਿਆਰਪੁਰ 'ਚ ਕੀਤੀ ਜਾਵੇਗੀ ਰਾਹੁਲ ਗਾਂਧੀ ਦੀ ਪ੍ਰੈੱਸ ਕਾਨਫ਼ਰੰਸ
ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਬਣਾਏ ਸ਼ੈਡਿਊਲ ਮੁਤਾਬਕ ਰਾਹੁਲ ਗਾਂਧੀ ਨੇ ਜਲੰਧਰ ਵਿੱਚ ਪ੍ਰੈੱਸ ਕਾਨਫ਼ਰੰਸ ਕਰਨੀ ਸੀ। ਹਾਲਾਂਕਿ ਸੰਸਦ ਮੈਂਬਰ ਦੀ ਮੌਤ ਤੋਂ ਬਾਅਦ ਪ੍ਰੈੱਸ ਕਾਨਫ਼ਰੰਸ ਰੱਦ ਕਰ ਦਿੱਤੀ ਗਈ ਸੀ। ਹੁਣ ਹੁਸ਼ਿਆਰਪੁਰ ਵਿੱਚ ਵੀ ਅਜਿਹਾ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਰਾਹੁਲ ਗਾਂਧੀ ਦੇ ਅਗਲੇ ਪ੍ਰੋਗਰਾਮ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਅੱਜ ਟਾਂਡਾ ਵਿਖੇ ਰੁਕਣ ਤੋਂ ਬਾਅਦ ਯਾਤਰਾ ਮੰਗਲਵਾਰ ਸਵੇਰੇ ਮੁਕੇਰੀਆਂ ਲਈ ਰਵਾਨਾ ਹੋਵੇਗੀ। ਬੁੱਧਵਾਰ ਨੂੰ ਇਹ ਯਾਤਰਾ ਮੁਕੇਰੀਆਂ ਤੋਂ ਹਿਮਾਚਲ ਲਈ ਰਵਾਨਾ ਹੋਵੇਗੀ। ਜਿੱਥੇ ਇਹ ਇਕ ਦਿਨ ਰੁਕੇਗੀ। ਇਹ ਯਾਤਰਾ ਅਗਲੇ ਦਿਨ ਵੀਰਵਾਰ ਨੂੰ ਪਠਾਨਕੋਟ ਪਹੁੰਚੇਗੀ। ਜਿੱਥੇ ਰੈਲੀ ਹੋਵੇਗੀ ਅਤੇ ਰਾਹੁਲ ਗਾਂਧੀ ਇਸ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ 6 ਕਿ. ਮੀ. ਦੂਰੀ ਤੈਅ ਕਰਨ ਤੋਂ ਬਾਅਦ ਇਹ ਜੰਮੂ-ਕਸ਼ਮੀਰ 'ਚ ਪ੍ਰਵੇਸ਼ ਕਰੇਗੀ।

ਇਹ ਵੀ ਪੜ੍ਹੋ : ਜਲੰਧਰ: ASI ਦੀ ਬਹਾਦਰੀ ਨੂੰ ਸਲਾਮ, ਜਾਨ 'ਤੇ ਖੇਡ ਕੇ ਅੱਗ ਲੱਗੀ ਕਾਰ 'ਚੋਂ ਇੰਝ ਬਾਹਰ ਕੱਢਿਆ ਪਰਿਵਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

shivani attri

This news is Content Editor shivani attri