ਏਅਰ ਸਟਰਾਈਕ ਤੋਂ ਬਾਅਦ ਜਾਗਿਆ ''ਦੇਸ਼ ਪਿਆਰ'', ਸਿਰ ਚੜ੍ਹ ਕੇ ਬੋਲੇਗਾ ''ਰਾਸ਼ਟਰਵਾਦ'' ਦਾ ਨਾਅਰਾ

03/23/2019 5:00:36 PM

ਚੰਡੀਗੜ੍ਹ (ਸ਼ਰਮਾ) : ਲੋਕ ਸਭਾ ਚੋਣਾਂ ਦੇ ਐਲਾਨ ਤੋਂ ਠੀਕ ਪਹਿਲਾਂ ਪੁਲਵਾਮਾ ਅੱਤਵਾਦੀ ਹਮਲੇ ਅਤੇ ਪਾਕਿਸਤਾਨ ਖਿਲਾਫ ਏਅਰ ਸਟਰਾਈਕ ਤੋਂ ਬਾਅਦ ਲੋਕਾਂ ਦੇ ਦਿਲਾਂ 'ਚ ਦੇਸ਼ ਪਿਆਰ ਦੀ ਭਾਵਨਾ ਪੈਦਾ ਹੋ ਗਈ ਹੈ। ਮੋਦੀ ਸਰਕਾਰ ਦੇ ਨਵੇਂ ਰਾਸ਼ਟਰਵਾਦ ਦੇ ਨਾਅਰੇ ਦਾ ਅਸਰ ਜਿੱਥੇ ਹਰ ਸੂਬੇ 'ਚ ਸਿਖਰ 'ਤੇ ਹੈ, ਉੱਥੇ ਹੀ ਪੰਜਾਬ ਵੀ ਅਭਿੱਜ ਨਹੀਂ ਹੈ। ਬੇਸ਼ੱਕ ਪੰਜਾਬ 'ਚ ਕਾਂਗਰਸ ਦੀ ਸਰਕਾਰ ਹੈ ਪਰ ਰਾਸ਼ਟਰਵਾਦ ਦੇ ਮੁੱਦੇ 'ਤੇ ਉਹ ਵੀ ਸੋਚ-ਸਮਝ ਕੇ ਬਿਆਨ ਦੇ ਰਹੀ ਹੈ।
ਪਾਰਟੀ ਹਾਈਕਮਾਨ ਪਾਕਿਸਤਾਨ ਵਿਰੱਧ ਏਅਰ ਸਟਰਾਈਕ 'ਤੇ ਬੇਸ਼ੱਕ ਏਅਰ ਫੋਰਸ ਦੀ ਪ੍ਰਸ਼ੰਸਾ ਕਰ ਰਹੀ ਹੈ ਪਰ ਮੋਦੀ ਸਰਕਾਰ 'ਤੇ ਸਿਆਸੀ ਲਾਭ ਦੀ ਵਰਤੋਂ ਦਾ ਵੀ ਦੋਸ਼ ਲਾ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿੱਥੇ ਇਕ ਪਾਸੇ ਰਾਜ ਦੀ ਰਾਜਨੀਤੀ ਅਤੇ ਵੋਟ ਬੈਂਕ ਲਈ ਅਹਿਮ ਕਰਤਾਰਪੁਰ ਸਾਹਿਬ ਕਾਰੀਡੋਰ ਨੂੰ ਖੋਲ੍ਹੇ ਜਾਣ ਦੀ ਪ੍ਰਸ਼ੰਸਾ ਕਰ ਰਹੇ ਹਨ, ਉੱਥੇ ਹੀ ਇਸ ਸਬੰਧੀ ਪਾਕਿਸਤਾਨ ਦੀ ਨੀਅਤ 'ਤੇ ਸਮੇਂ-ਸਮੇਂ 'ਤੇ ਸਵਾਲ ਚੁੱਕਦੇ ਰਹੇ ਹਨ। ਇਸ ਦਾ ਮਤਲਬ ਪ੍ਰਤੱਖ ਰੂਪ ਤੋਂ ਰਾਸ਼ਟਰਵਾਦ ਨਾਲ ਹੀ ਜੋੜਿਆ ਜਾ ਰਿਹਾ ਹੈ। ਹਾਲਾਂਕਿ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਕੈਪਟਨ ਦੀ ਸੋਚ ਵਿਰੁੱਧ ਆਪਣਾ ਸਟੈਂਡ ਬਣਾਇਆ ਹੋਇਆ ਹੈ। ਇਸ ਲਈ ਜਿੱਥੇ ਭਾਜਪਾ-ਸ਼੍ਰੋਮਣੀ ਅਕਾਲੀ ਦਲ ਗਠਜੋੜ ਚੋਣ ਪ੍ਰਚਾਰ ਦੇ ਰਾਸ਼ਟਰਵਾਦ ਨੂੰ ਮਹੱਤਤਾ ਦੇਵੇਗਾ, ਉੱਥੇ ਹੀ ਕਾਂਗਰਸ ਦੀ ਰਾਜ ਇਕਾਈ ਵੀ ਅਭਿੱਜ ਨਹੀਂ ਰਹੇਗੀ। ਪਾਕਿਸਤਾਨ ਦੇ ਨਾਲ ਸੀਮਾ ਲੱਗਣ ਦੇ ਕਾਰਨ ਆਨ-ਬਾਨ ਅਤੇ ਸ਼ਾਨ ਲਈ ਪੰਜਾਬੀਆਂ ਦੀ ਬਹਾਦਰੀ ਦਾ ਬਖਾਨ ਕਰੇਗੀ।

Babita

This news is Content Editor Babita