ਫਿਲੌਰ ਪਹੁੰਚੀ NIA ਦੀ ਟੀਮ: ਹਿਜਬੁਲ ਮੁਜ਼ਾਹੀਦੀਨ ਦੇ ਅੱਤਵਾਦੀ ਨੂੰ ਫੰਡਿੰਗ ਦੇ ਰਹੇ ਨਸ਼ਾ ਤਸਕਰ ਨਿਸ਼ਾਨੇ ’ਤੇ

03/13/2021 3:40:50 PM

ਫਿਲੌਰ (ਭਾਖੜੀ)— ਫਿਲੌਰ ’ਚ ਚੰਡੀਗੜ੍ਹ ਅਤੇ ਦਿੱਲੀ ਤੋਂ ਆਏ ਰਾਸ਼ਟਰੀ ਜਾਂਚ ਏਜੰਸੀ ਦੇ ਜਾਂਚ ਅਧਿਕਾਰੀਆਂ ਨੇ ਖੇਤਰ ਦੀਆਂ ਦੋ ਥਾਵਾਂ ’ਤੇ ਦਬਿਸ਼ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਜਾਂਚ ਅਧਿਕਾਰੀਆਂ ਨੂੰ ਇਹ ਸੂਚਨਾ ਮਿਲੀ ਸੀ ਕਿ ਅੰਮ੍ਰਿਤਸਰ ਦੀ ਜੇਲ੍ਹ ’ਚ ਬੰਦ ਦੋ ਵੱਡੇ ਨਸ਼ਾ ਤਸਕਰ ਜੇਲ੍ਹ ’ਚ ਬੈਠ ਕੇ ਹੀ ਹਿਜਬੁਲ ਮੁਜ਼ਾਹੀਦੀਨ ਦੇ ਅੱਤਵਾਦੀਆਂ ਨੂੰ ਫੰਡਿੰਗ ਕਰ ਰਹੇ ਹਨ। ਉਹ ਜੇਲ੍ਹ ’ਚ ਫੋਨ ਦਾ ਇਸਤੇਮਾਲ ਕਰ ਰਹੇ ਹਨ। 

ਇਹ ਵੀ ਪੜ੍ਹੋ : ਸਾਊਥ ਅਫ਼ਰੀਕਾ ’ਚ ਸੁਲਤਾਨਪੁਰ ਲੋਧੀ ਦੇ ਨੌਜਵਾਨ ਦੀ ਮੌਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

ਇਸੇ ਸਿਲਸਿਲੇ ’ਚ ਟੀਮ ਵੱਲੋਂ ਜਾਂਚ ਕਰਦੇ ਹੋਏ ਫਿਲੌਰ ’ਚ ਵੀ ਦਬਿਸ਼ ਦਿੱਤੀ ਜਾ ਰਹੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਫਿਲੌਰ ਦੇ ਇਕ ਕਤਲ ਕੇਸ ’ਚ ਵੀ ਇਨ੍ਹਾਂ ਦੋਸ਼ੀਆਂ ਦੇ ਨਾਂ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਟੀਮ ਇਥੇ ਪਹੁੰਚ ਕੇ ਅੱਗੇ ਦੀ ਕਾਰਵਾਈ ਕਰ ਰਹੀ ਹੈ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਹੋਲੇ-ਮਹੱਲੇ ਦੌਰਾਨ ਭਾਰਤ ਬੰਦ ਦੇ ਸੱਦੇ ਨੂੰ ਲੈ ਕੇ ਦੁੱਚਿਤੀ ਭਰਪੂਰ ਸਥਿਤੀ, ਉਗਰਾਹਾਂ ਨੇ ਜਤਾਈ ਇਹ ਉਮੀਦ

ਇਹ ਵੀ ਪੜ੍ਹੋ : ਇਕ ਤਰਫ਼ਾ ਪਿਆਰ ’ਚ ਪਾਗਲ ਹੋਇਆ ਅਗਵਾਕਾਰ, ਮਾਪਿਆਂ ਦੀਆਂ ਅੱਖਾਂ ਸਾਹਮਣੇ ਕੁੜੀ ਲੈ ਕੇ ਹੋਇਆ ਫਰਾਰ

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri