ਰਾਸ਼ਟਰੀ ਪੱਧਰ ''ਤੇ ਇਕਜੁੱਟ ਹੋਣਾ ਬਹੁਤ ਜ਼ਰੂਰੀ

08/20/2017 4:36:45 PM

ਫਗਵਾੜਾ(ਮੁਕੇਸ਼)— ਪ੍ਰਿੰਟਿੰਗ ਐਂਡ ਪੈਕਰਸ ਐਸੋਸੀਏਸ਼ਨ ਫਗਵਾੜਾ ਦੇ ਪ੍ਰਧਾਨ ਮੁਨੀਸ਼ ਕੋਹਲੀ ਦੀ ਅਗਵਾਈ 'ਚ ਉਨ੍ਹਾਂ ਦੀ ਸਾਰੀ ਟੀਮ ਬੀਤੇ ਦਿਨੀਂ 'ਜਗ ਬਾਣੀ' ਦਫਤਰ ਪਹੁੰਚੀ। ਇਸ ਮੌਕੇ 'ਤੇ ਉਨ੍ਹਾਂ ਦੇ ਨਾਲ ਸੈਕਟਰੀ ਮਨੋਜ ਚੋਪੜਾ, ਲਲਿਤ ਧਵਨ, ਜਸਬੀਰ ਸਿੰਘ, ਪਰਮਜੀਤ ਸਿਆਣ, ਹਰਭਜਨ ਸਿੰਘ, ਪ੍ਰਮੋਦ ਸੇਠੀ, ਰਣਜੀਤ ਪਾਬਲਾ, ਸੰਜੀਵ ਸ਼ਰਮਾ, ਗੁਰਚਰਨ ਸਿੰਘ, ਰਾਜਨ ਧਵਨ, ਗੁਣੇਸ਼ ਕੋਹਲੀ, ਰਾਜੇਸ਼ ਸੇਠੀ, ਸੁਨੀਲ ਪਾਬਲਾ ਤੋਂ ਇਲਾਵਾ ਟੀਮ ਦੇ ਕਾਫੀ ਮੈਂਬਰ ਮੌਜੂਦ ਸਨ। 'ਜਗ ਬਾਣੀ' ਦਫਤਰ 'ਚ ਸੰਸਥਾ ਦੀ ਪੂਰੀ ਟੀਮ ਨੇ ਅਖਬਾਰ ਸਬੰਧੀ ਸਾਰੀਆਂ ਜਾਣਕਾਰੀਆਂ ਹਾਸਲ ਕੀਤੀਆਂ। 
ਇਸ ਮੌਕੇ 'ਤੇ ਪੰਜਾਬ ਕੇਸਰੀ ਗਰੁੱਪ ਦੇ ਮੁੱਖ ਸੰਪਾਦਕ ਪਦਮਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਨੇ ਕਿਹਾ ਕਿ ਜੋ ਸੰਸਥਾਵਾਂ ਇਕਜੁੱਟ ਹੁੰਦੀਆਂ ਹਨ, ਉਨ੍ਹਾਂ ਦੇ ਗਿਆਨ 'ਚ ਕਾਫੀ ਵਾਧਾ ਹੁੰਦਾ ਹੈ। ਉਨ੍ਹਾਂ ਇਹ ਵੀ ਆਖਿਆ ਕਿ ਫਗਵਾੜਾ ਤੋਂ ਇਲਾਵਾ ਰਾਸ਼ਟਰੀ ਪੱਧਰ 'ਤੇ ਇਕਜੁੱਟ ਹੋਣਾ ਬਹੁਤ ਜ਼ਰੂਰੀ ਹੈ। ਵੈਸੇ ਵੀ ਦੇਸ਼ ਦੀ ਤਰੱਕੀ 'ਚ ਪ੍ਰਿੰਟਿੰਗ ਐਂਡ ਪੈਕਰਸ ਸੰਸਥਾ ਦੇ ਜੁੜੇ ਲੋਕਾਂ ਦਾ ਕਾਫੀ ਸਹਿਯੋਗ ਰਹਿੰਦਾ ਹੈ। ਸੰਯੁਕਤ ਸੰਪਾਦਕ ਸ਼੍ਰੀ ਅਵਿਨਾਸ਼ ਚੋਪੜਾ ਜੀ ਨੇ ਕਿਹਾ ਕਿ ਜ਼ਮਾਨਾ ਤੇਜ਼ ਰਫਤਾਰ ਨਾਲ ਬਦਲ ਰਿਹਾ ਹੈ, ਜੋ ਲੋਕ ਸਮੇਂ-ਸਮੇਂ 'ਤੇ ਆਪਣੇ ਕੰਮਾਂ 'ਚ ਬਦਲਾਓ ਕਰ ਲੈਂਦੇ ਹਨ, ਉਹ ਹਮੇਸ਼ਾ ਤਰੱਕੀਆਂ ਦੀਆਂ ਉਚਾਈਆਂ ਨੂੰ ਛੂਹ ਲੈਂਦੇ ਹਨ। ਇਸ ਮੌਕੇ ਕੋਹਲੀ ਕਾਰਡਸ ਦੇ ਮਾਲਿਕ ਤੇ ਸੰਸਥਾ ਦੇ ਪ੍ਰਧਾਨ ਮੁਨੀਸ਼ ਕੋਹਲੀ ਨੇ ਆਖਿਆ ਕਿ ਹਿੰਦ ਸਮਾਚਾਰ ਗਰੁੱਪ ਵਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਬੀਤੇ ਸਾਲਾਂ 'ਚ ਕਈ ਅਖਬਾਰਾਂ ਮਾਰਕੀਟ 'ਚ ਆਈਆਂ।
ਇਸ ਸਭ ਦੇ ਬਾਵਜੂਦ ਵੀ ਪੰਜਾਬ ਕੇਸਰੀ, ਜਗ ਬਾਣੀ, ਹਿੰਦ ਸਮਾਚਾਰ ਤੋਂ ਇਲਾਵਾ ਨਵੋਦਿਆ ਟਾਈਮਜ਼ ਦੀ ਡਿਮਾਂਡ ਬੁਲੰਦੀਆਂ 'ਤੇ ਹੈ। ਇਹ ਸਭ ਪੰਜਾਬ ਕੇਸਰੀ ਗਰੁੱਪ ਦੀ ਸਾਰੀ ਮੈਨੇਜਮੈਂਟ ਦੀ ਦਿਨ-ਰਾਤ ਦੀ ਮਿਹਨਤ ਦੇ ਬਲਬੂਤੇ 'ਤੇ ਹੀ ਸੰਭਵ ਹੋ ਪਾਇਆ ਹੈ। ਪ੍ਰਿੰਟਿੰਗ ਐਂਡ ਪੈਕਰਸ ਦੀ ਟੀਮ ਨੇ ਪ੍ਰੈੱਸ 'ਚ ਜਾ ਕੇ ਆਧੁਨਿਕ ਤਕਨੀਕ ਨਾਲ ਛਪਣ ਵਾਲੀ 'ਪੰਜਾਬ ਕੇਸਰੀ', 'ਜਗ ਬਾਣੀ', 'ਹਿੰਦ ਸਮਾਚਾਰ' ਨੂੰ ਦੇਖ ਕੇ ਆਪਣੇ ਗਿਆਨ 'ਚ ਕਾਫੀ ਵਾਧਾ ਕੀਤਾ।