ਨੈਸ਼ਨਲ ਹਾਕੀ ਖਿਡਾਰੀ ਵਰਿੰਦਰਪ੍ਰੀਤ ਸਿੰਘ ਨੇ ਸੰਭਾਲਿਆ ਏ. ਸੀ. ਪੀ. ਟ੍ਰੈਫਿਕ ਦਾ ਇੰਚਾਰਜ

07/16/2018 4:44:10 PM

ਜਲੰਧਰ (ਜਸਪ੍ਰੀਤ)— ਪੀ. ਪੀ. ਐੱਸ. ਵਰਿੰਦਰਪ੍ਰੀਤ ਸਿੰਘ ਨੇ ਅੱਜ ਏ. ਸੀ. ਪੀ. ਟ੍ਰੈਫਿਕ ਦਾ ਇੰਚਾਰਜ ਸੰਭਾਲ ਲਿਆ ਹੈ। ਕਾਫੀ ਦਿਨਾਂ ਤੋਂ ਇਹ ਅਹੁਦਾ ਖਾਲੀ ਸੀ। ਵਰਿੰਦਰ ਹਾਕੀ ਦੇ ਰਾਸ਼ਟਰੀ ਖਿਡਾਰੀ ਰਹਿ ਚੁੱਕੇ ਹਨ ਅਤੇ ਉਨ੍ਹਾਂ ਦੇ 2 ਬੇਟੇ ਵੀ ਹਾਕੀ ਦੇ ਖਿਡਾਰੀ ਹਨ। ਉਨ੍ਹਾਂ ਨੇ ਦੱਸਿਆ ਕਿ ਉਹ ਸਪਰੋਟ ਕੋਟੇ 'ਚ ਪੁਲਸ ਵਿੱਚ ਭਰਤੀ ਹੋਏ ਸਨ। ਇਸ ਤੋਂ ਪਹਿਲਾਂ ਉਹ ਬਟਾਲਾ, ਅੰਮ੍ਰਿਤਸਰ ਅਤੇ ਗੁਰਦਾਸਪੁਰ 'ਚ ਏ. ਸੀ. ਪੀ. ਰਹਿ ਚੁੱਕੇ ਹਨ ਪਰ ਜਲੰਧਰ 'ਚ ਉਨ੍ਹਾਂ ਦੀ ਇਹ ਪਹਿਲੀ ਪੋਸਟਿੰਗ ਹੈ। 
ਦੱਸਿਆ ਜਾ ਰਿਹਾ ਹੈ ਕਿ ਵਰਿੰਦਰਪ੍ਰੀਤ ਦਾ ਜਨਮ ਜਲੰਧਰ ਖੁਸਰੋਪੁਰ ਹੀ ਹੈ। ਉਨ੍ਹਾਂ ਨੇ ਕਿਹਾ ਕਿ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਨੂੰ ਸੰਭਾਲਨਾ ਉਨ੍ਹਾਂ ਦਾ ਪਹਿਲਾ ਮਕਸਦ ਹੈ। ਕੋਈ ਵੀ ਟ੍ਰੈਫਿਕ ਕਰਮਚਾਰੀ ਰਿਸ਼ਵਤ ਲੈਂਦਾ ਫੜਿਆ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਆਵਾਜਾਈ ਨਿਯਮਾਂ ਦੀ ਉਲੰਘਣਾ ਕਿਸੇ ਵੀ ਸੂਰਤ 'ਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ।