ਨੈਸ਼ਨਲ ਹਾਈਵੇਅ ''ਤੇ ਬਣੇ ਢਾਬਿਆਂ ਦੇ ਮਾਲਕਾਂ ਨੂੰ ਰਾਹਤ

01/07/2019 1:06:14 PM

ਖਮਾਣੋਂ (ਜਟਾਣਾ) : ਨੈਸ਼ਨਲ ਹਾਈਵੇਅ ਸੰਘੋਲ ਨੇੜੇ ਬਣੇ ਕਈ ਢਾਬਿਆਂ ਤੇ ਹੋਰ ਵਪਾਰਕ ਅਦਾਰਿਆਂ ਨੂੰ ਗਮਾਡਾ ਵਲੋਂ ਢਾਹੁਣ ਲਈ ਮਸ਼ੀਨੀਰੀ ਲਿਆਂਦੀ ਗਈ ਸੀ ਤੇ ਹਰ ਤਰ੍ਹਾਂ ਦੀ ਰੁਕਾਵਟ ਨੂੰ ਦੂਰ ਕਰਨ ਲਈ ਪੁਲਸ ਟੀਮਾਂ ਦਾ ਗਠਨ ਕੀਤਾ ਗਿਆ ਸੀ ਪਰ ਉਸ ਦਿਨ ਇਲਾਕੇ ਦੇ ਲੋਕਾਂ ਦਾ ਵੱਡਾ ਵਿਰੋਧ ਵੇਖਦਿਆਂ ਗਮਾਡਾ ਨੂੰ ਮਸ਼ੀਨਰੀ ਸਮੇਤ ਖਾਲੀ ਹੱਥ ਪਰਤਣਾ ਪਿਆ, ਜਿਸ  'ਤੇ ਢਾਬਿਆਂ ਦੇ ਮਾਲਕਾਂ ਤੇ ਹੋਰਨਾਂ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਅਪੀਲ ਦਾਇਰ ਕੀਤੀ ਸੀ।
ਉਸ ਅਪੀਲ 'ਤੇ ਗੌਰ ਕਰਦਿਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਨੇ ਉਕਤ ਢਾਬਿਆਂ ਤੇ ਵਪਾਰਕ ਅਦਾਰਿਆਂ ਨੂੰ ਢਾਹੁਣ 'ਤੇ 29 ਜਨਵਰੀ 2019 ਤਕ ਰੋਕ ਲਾ ਦਿੱਤੀ ਹੈ, ਜਿਸ ਕਰਕੇ ਉਕਤ ਮਾਲਕਾਂ ਨੂੰ ਹਾਈ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ। ਬੇਸ਼ੱਕ ਆਉਣ ਵਾਲੇ ਸਮੇਂ 'ਚ ਮਾਣਯੋਗ ਅਦਾਲਤ ਕਿਸੇ ਵੀ ਤਰ੍ਹਾਂ ਦਾ ਫੈਸਲਾ ਸਣਾਉਂਦੀ ਹੈ ਪਰ ਅੱਜ ਰਾਹਤ ਮਿਲਣ 'ਤੇ ਇਨ੍ਹਾਂ ਢਾਬਿਆਂ ਦੇ ਮਾਲਕਾਂ ਨੇ ਰਾਹਤ ਮਿਲਣ ਕਾਰਨ ਸੁੱਖ ਦਾ ਸਾਹ ਲਿਆ ਹੈ।
 

Babita

This news is Content Editor Babita