ਸੁਣੋ ਕਾਂਗਰਸ ਦੀ, ਕਵਿਤਾ ਦੀ ਥਾਂ ਸਲਾਰੀਆ ਨੂੰ ਕਿਉਂ ਮਿਲੀ ਟਿਕਟ (ਵੀਡੀਓ)

09/24/2017 7:38:55 PM

ਨਾਭਾ (ਰਾਹੁਲ ਖੁਰਾਣਾ) : ਗੁਰਦਾਸਪੁਰ ਦੇ ਚੋਣ ਮੈਦਾਨ 'ਚ ਭਾਜਪਾ ਦੇ ਸਵਰਨ ਸਲਾਰੀਆ ਦੀ ਉਮੀਦਵਾਰੀ ਕਾਂਗਰਸ ਪਾਰਟੀ ਨੂੰ ਹੈਰਾਨ ਕਰ ਰਹੀ ਹੈ। ਕਾਂਗਰਸ ਨੇ ਸ਼ੱਕ ਜ਼ਾਹਿਰ ਕੀਤਾ ਹੈ ਕਿ ਅਤੀਤ 'ਚ ਨਰਿੰਦਰ ਮੋਦੀ ਦੀ ਮਦਦ ਕਰਨ ਕਾਰਨ ਸਵਰਨ ਸਲਾਰੀਆ ਨੂੰ ਚੋਣ ਲੜਣ ਦਾ ਮੌਕਾ ਮਿਲ ਰਿਹਾ ਹੈ।
ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਵਿਰੋਧੀਆਂ 'ਤੇ ਵੀ ਵੱਡਾ ਹਮਲਾ ਬੋਲਿਆ ਹੈ। ਧਰਮਸੋਤ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਭਾਵੇਂ ਕਿੰਨਾ ਵੀ ਪ੍ਰਚਾਰ ਕਰ ਲੈਣ ਪਰ ਉਨ੍ਹਾਂ ਦੀ ਪੰਜਾਬ 'ਚ ਦਾਲ ਨਹੀਂ ਗਲੇਗੀ।