''ਨਾਨਕ ਸ਼ਾਹ ਫ਼ਕੀਰ'' ਫਿਲਮ ਦੀ ਟੀਮ ਖਿਲਾਫ ਕੀਤੀ ਨਾਅਰੇਬਾਜ਼ੀ

04/14/2018 10:53:25 AM

ਮਾਲੇਰਕੋਟਲਾ (ਜ਼ਹੂਰ/ ਸ਼ਹਾਬੂਦੀਨ)— 'ਨਾਨਕ ਸ਼ਾਹ ਫ਼ਕੀਰ' ਫਿਲਮ 'ਤੇ ਪੂਰਨ ਤੌਰ 'ਤੇ ਪਾਬੰਦੀ ਲਾਉਣ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਤੋਂ ਇਕ ਰੋਸ ਮਾਰਚ ਕਰ ਕੇ ਐੈੱਸ. ਡੀ. ਐੱਮ. ਦਫਤਰ ਦੇ ਬਾਹਰ ਫਿਲਮ ਦੀ ਟੀਮ ਖਿਲਾਫ ਨਾਅਰੇਬਾਜ਼ੀ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਨਾਇਬ ਤਹਿਸੀਲਦਾਰ ਗੁਰਦਰਸ਼ਨ ਸਿੰਘ ਨੂੰ ਮੰਗ ਪੱਤਰ ਦਿੱਤਾ ।
ਮੰਗ ਪੱਤਰ ਦੇਣ ਮੌਕੇ ਐੱਸ. ਜੀ. ਪੀ. ਸੀ. ਮੈਂਬਰ ਜਥੇਦਾਰ ਜੈਪਾਲ ਸਿੰਘ ਮੰਡੀਆਂ, ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਤੋਂ ਮਹਿੰਦਰ ਸਿੰਘ ਪਰੂਥੀ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਗੁਰਮਤਿ ਸੰਗੀਤ ਅਕੈਡਮੀ ਦੇ ਮੁੱਖ ਸੇਵਾਦਾਰ ਭਾਈ ਨਰਿੰਦਰ ਪਾਲ ਸਿੰਘ, ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਜਗਦੀਸ਼ ਸਿੰਘ ਘੁੰਮਣ, ਹੈੱਡ ਗ੍ਰੰਥੀ ਭਾਈ ਅਵਤਾਰ ਸਿੰਘ, ਬਾਬਾ ਬੁੱਢਾ ਜੀ, ਗ੍ਰੰਥੀ ਸਭਾ ਤੋਂ ਹਰਦੀਪ ਸਿੰਘ, ਗੁਰਦੁਆਰਾ ਸੰਗਤਸਰ ਸਾਹਿਬ ਤੋਂ ਪ੍ਰਧਾਨ ਹਾਕਮ ਸਿੰਘ, ਨੌਜਵਾਨ ਸੇਵਾ ਸੋਸਾਇਟੀ ਅੰਮ੍ਰਿਤਪਾਲ ਸਿੰਘ ਰਾਜਨ, ਅਮਰਪ੍ਰੀਤ ਸਿੰਘ ਪਾਹਵਾ, ਜੋਰਾਵਰ ਸਿੰਘ ਪਾਹਵਾ, ਕਾਲਾ ਪਾਹਵਾ, ਪੀਟਰ ਪਾਹਵਾ, ਭਗਤ ਰਵਿਦਾਸ ਜੀ ਗੁਰਦੁਆਰਾ ਗੰ੍ਰਥੀ ਭਾਈ ਸਾਜਣ ਸਿੰਘ, ਭਾਈ ਗੁਰਮੇਲ ਸਿੰਘ, ਗੁਰਦੁਆਰਾ ਭਗਤ ਨਾਮਦੇਵ ਦੇ ਪ੍ਰਧਾਨ ਨਿਰਮਲ ਸਿੰਘ, ਗੰ੍ਰਥੀ ਬਾਬਾ ਹਰਦੀਪ ਸਿੰਘ, ਅਮਰ ਵਿਰਾਸਤ ਚੈਰੀਟੇਬਲ ਟਰੱਸਟ ਤੋਂ ਸੁਖਮਨਪ੍ਰੀਤ ਸਿੰਘ, ਗੁਰਦੁਆਰਾ ਸਾਹਿਬ ਸ਼ਹੀਦਾਂ ਅਤੇ ਗੁਰਦੁਆਰਾ ਨਾਨਕ ਦਰਬਾਰ ਅਤੇ ਮਾਤਾ ਰਾਧਾ ਬਾਈ ਗੁਰਦੁਆਰਾ ਸਾਹਿਬ ਦੇ ਨੁਮਾਇੰਦਿਆਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ (ਅ) ਤੋਂ ਬਲਜਿੰਦਰ ਪਾਲ ਸਿੰਘ ਸੰਗਾਲੀ, ਤਰਸੇਮ ਸਿੰਘ ਖੱਟੜਾ, ਜਗਰਾਜ ਸਿੰਘ ਸਲਾਰ ਹਾਜ਼ਰ ਸਨ।