ਨੰਬਰਦਾਰਾਂ ਨੇ ਮਾਲ ਵਿਭਾਗ ਤੇ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ

Wednesday, Apr 11, 2018 - 03:51 AM (IST)

ਅਜਨਾਲਾ,   (ਰਮਨਦੀਪ)-  ਅਜਨਾਲਾ ਤਹਿਸੀਲ ਨਾਲ ਸਬੰਧਤ ਵੱਡੀ ਗਿਣਤੀ 'ਚ ਨੰਬਰਦਾਰਾਂ ਨੂੰ ਤਹਿਸੀਲ ਦਫਤਰ ਵੱਲੋਂ ਮਾਣ-ਭੱਤੇ ਦੀ ਸਹੀ ਵੰਡ ਨਾ ਕਰਨ ਅਤੇ ਹੋਰ ਹੱਕੀ ਤੇ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ ਪੰਜਾਬ ਨੰਬਰਦਾਰ ਯੂਨੀਅਨ (ਬਲੌਂਗੀ ਗਰੁੱਪ) ਵੱਲੋਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚ ਰੋਸ ਮਾਰਚ ਕਰਨ ਉਪਰੰਤ ਉਪ ਮੰਡਲ ਮੈਜਿਸਟ੍ਰੇਟ ਦੇ ਦਫਤਰ ਮੂਹਰੇ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਯੂਨੀਅਨ ਦੇ ਤਹਿਸੀਲ ਪ੍ਰਧਾਨ ਨੰਬਰਦਾਰ ਸੁਰਜੀਤ ਸਿੰਘ ਗ੍ਰੰਥਗੜ੍ਹ, ਸੂਬਾ ਮੀਤ ਪ੍ਰਧਾਨ ਨੰਬਰਦਾਰ ਕੁਲਦੀਪ ਸਿੰਘ ਬੱਲ, ਸੂਬਾ ਜੁਆਇੰਟ ਸਕੱਤਰ ਨੰਬਰਦਾਰ ਸਤਪਾਲ ਸਲਵਾਨ ਤੇ ਤਹਿਸੀਲ ਜਨਰਲ ਸਕੱਤਰ ਨੰਬਰਦਾਰ ਰਾਣਾ ਪ੍ਰਤਾਪ ਸਿੰਘ ਦਿਆਲਪੁਰਾ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਤਹਿਸੀਲ ਦਫਤਰ ਅਜਨਾਲਾ ਦੇ ਅਧਿਕਾਰੀ ਵੱਲੋਂ ਨੰਬਰਦਾਰਾਂ ਦਾ ਮਾਣ-ਭੱਤਾ ਜਾਰੀ ਕਰਨ ਸਮੇਂ ਪੱਖਪਾਤ ਕਰਦਿਆਂ ਸਾਰੇ ਨਿਯਮਾਂ ਨੂੰ ਛਿੱਕੇ 'ਤੇ ਟੰਗ ਇਥੋਂ ਤੱਕ ਕਿ ਇਨਸਾਫ ਦੀ ਮਾਣ-ਮਰਿਆਦਾ ਦਾ ਘਾਣ ਕਰਦਿਆਂ ਕੁਝ ਕੁ ਨੰਬਰਦਾਰਾਂ ਨੂੰ ਮਾਣ-ਭੱਤੇ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਅਤੇ ਵੱਡੀ ਗਿਣਤੀ 'ਚ ਨੰਬਰਦਾਰ ਮਾਣ-ਭੱਤੇ ਤੋਂ ਵਾਂਝੇ ਰਹਿ ਗਏ ਹਨ।
ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮਾਣ-ਭੱਤੇ ਦੀ ਗੈਰ-ਕਾਨੂੰਨੀ ਢੰਗ ਨਾਲ ਹੋਈ ਵੰਡ ਦੀ ਵਿਜੀਲੈਂਸ ਜਾਂਚ ਕਰਵਾਈ ਜਾਵੇ ਅਤੇ ਜੇਕਰ ਇਹ ਜਾਂਚ ਜਲਦ ਨਾ ਕਰਵਾਈ ਗਈ ਤਾਂ ਨੰਬਰਦਾਰ ਵੱਡੇ ਪੱਧਰ 'ਤੇ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ, ਜਿਸ ਦੀ ਸਾਰੀ ਜ਼ਿੰਮੇਵਾਰੀ ਮਾਲ ਵਿਭਾਗ ਅਤੇ ਸਰਕਾਰ ਦੀ ਹੋਵੇਗੀ। ਨੰਬਰਦਾਰਾਂ ਨੇ ਆਪਣੀਆਂ ਮੰਗਾਂ ਸਬੰਧੀ ਨਾਇਬ ਤਹਿਸੀਲਦਾਰ ਅਜਨਾਲਾ ਮਨਜੀਤ ਸਿੰਘ ਨੂੰ ਮੰਗ ਪੱਤਰ ਵੀ ਦਿੱਤਾ।
ਇਸ ਮੌਕੇ ਨੰਬਰਦਾਰ ਲਖਬੀਰ ਸਿੰਘ ਤੇੜਾ, ਨੰਬਰਦਾਰ ਅੰਮ੍ਰਿਤਪਾਲ ਸਿੰਘ ਚੋਗਾਵਾਂ, ਜਸਬੀਰ ਸਿੰਘ ਦਿਆਲਪੁਰਾ, ਜੀਵਨ ਸਿੰਘ ਝੰਡੇਰ, ਕੁਲਬੀਰ ਸਿੰਘ ਅਨੈਤਪੁਰਾ, ਰਾਜਪਾਲ ਸਿੰਘ ਧਾਰੀਵਾਲ, ਮਨਜੀਤ ਸਿੰਘ ਬੋਪਾਰਾਏ, ਅਜੀਤ ਸਿੰਘ ਝੰਡੇਰ, ਸੁਖਵੰਤ ਸਿੰਘ ਬੋਹਲੀਆਂ, ਪ੍ਰਣਾਮ ਸਿੰਘ ਰੁਡਾਲਾ, ਗੁਰਮੇਜ ਸਿੰਘ ਬਲੱਗਣ, ਬਲਵਿੰਦਰ ਸਿੰਘ ਮਾਕੋਵਾਲ, ਜਗਦੀਸ਼ ਸਿੰਘ ਗਾਲਿਬ, ਜਸਵੰਤ ਸਿੰਘ ਭੋਏਵਾਲੀ, ਅਵਤਾਰ ਸਿੰਘ, ਸੁਰਜੀਤ ਸਿੰਘ, ਮਨਦੀਪ ਕੁਮਾਰ ਡੱਗ, ਅਜੀਤ ਸਿੰਘ ਰੋਖੇ, ਗੁਰਲਾਲ ਸਿੰਘ ਜੱਜੇ ਤੇ ਕੁਲਦੀਪ ਸਿੰਘ ਭੁੱਲਰ ਸਮੇਤ ਵੱਡੀ ਗਿਣਤੀ 'ਚ ਤਹਿਸੀਲ ਦੇ ਨੰਬਰਦਾਰ ਹਾਜ਼ਰ ਸਨ।


Related News