ਨਾਜਾਇਜ਼ ਚੰਦਾ ਉਗਰਾਹੁਣ ਵਾਲਿਆਂ ਤੋਂ ਨੰਬਰਦਾਰ ਸੁਚੇਤ ਰਹਿਣ : ਸੁਲਤਾਨਵਿੰਡ

04/19/2018 3:17:11 AM

ਅੰਮ੍ਰਿਤਸਰ,  (ਛੀਨਾ)-  ਪੰਜਾਬ ਨੰਬਰਦਾਰ ਯੂਨੀਅਨ ਸਮਰਾ ਦੇ ਨੁਮਾਇੰਦਿਆਂ ਦੀ ਇਕ ਅਹਿਮ ਮੀਟਿੰਗ ਜ਼ਿਲਾ ਪ੍ਰਧਾਨ ਦਿਲਬਾਗ ਸਿੰਘ ਸੁਲਤਾਨਵਿੰਡ ਦੀ ਅਗਵਾਈ ਹੇਠ ਸਥਾਨਕ ਤਹਿਸੀਲ ਕੰਪਲੈਕਸ ਵਿਖੇ ਹੋਈ, ਜਿਸ ਵਿਚ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਸਿਰਫ ਇਕ ਹੀ ਨੰਬਰਦਾਰ ਯੂਨੀਅਨ ਹੈ, ਜਿਸ ਦਾ ਰਜਿਸਟਰਡ ਨੰ. 643 ਹੈ ਤੇ ਇਸ ਦੇ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਹਨ। ਪ੍ਰਧਾਨ ਮਹਿੰਦਰ ਸਿੰਘ ਛਾਂਜਲੀ ਤੋਂ ਲੈ ਕੇ ਹੁਣ ਤੱਕ ਪੰਜਾਬ ਸਰਕਾਰ ਵੱਲੋਂ ਨੰਬਰਦਾਰਾਂ ਦੇ ਹਰ ਮਸਲੇ 'ਤੇ ਸਿਰਫ ਇਸ ਹੀ ਯੂਨੀਅਨ ਨਾਲ ਮੀਟਿੰਗਾਂ ਕੀਤੀਆਂ ਗਈਆਂ ਹਨ। ਸ. ਸੁਲਤਾਨਵਿੰਡ ਨੇ ਕਿਹਾ ਕਿ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਨੇ ਨੰਬਰਦਾਰਾਂ ਦੇ ਹੁਣ ਤੱਕ ਅਣਗਿਣਤ ਮਸਲਿਆਂ ਨੂੰ ਜ਼ੋਰ-ਸ਼ੋਰ ਨਾਲ ਉਠਾ ਕੇ ਹੱਲ ਕਰਵਾਇਆ ਹੈ ਤੇ ਉਹ ਭਵਿੱਖ ਲਈ ਵੀ ਯਤਨਸ਼ੀਲ ਹਨ। ਉਨ੍ਹਾਂ ਕਿਹਾ ਕਿ ਕੁਝ ਨੰਬਰਦਾਰ ਛੋਟੇ-ਛੋਟੇ ਗਰੁੱਪ ਬਣਾ ਕੇ ਨੰਬਰਦਾਰ ਸਾਥੀਆਂ ਕੋਲੋਂ ਜਬਰੀ ਚੰਦਾ ਉਗਰਾਹ ਰਹੇ ਹਨ ਜੋ ਕਿ ਪੂਰੀ ਤਰ੍ਹਾਂ ਗੈਰ-ਕਾਨੂੰਨੀ ਹੈ। ਸਮੂਹ ਨੰਬਰਦਾਰ ਸਾਥੀਆਂ ਨੂੰ ਸੁਚੇਤ ਕੀਤਾ ਜਾਂਦਾ ਹੈ ਕਿ ਉਹ ਆਪਹੁਦਰੀ ਕਰ ਕੇ ਚੰਦਾ ਉਗਰਾਹੁਣ ਵਾਲਿਆਂ ਤੋਂ ਸੁਚੇਤ ਰਹਿਣ ਕਿਉਂਕਿ ਨੰਬਰਦਾਰਾਂ ਦੇ ਸਭ ਮਸਲੇ ਸਿਰਫ ਪੰਜਾਬ ਨੰਬਰਦਾਰ ਯੂਨੀਅਨ ਸਮਰਾ ਹੀ ਹੱਲ ਕਰਵਾਉਂਦੀ ਹੈ। ਇਸ ਸਮੇਂ ਸਤਨਾਮ ਸਿੰਘ ਸਫੀਪੁਰ, ਸੁਰਿੰਦਰ ਸਿੰਘ ਜੰਡਿਆਲਾ ਗੁਰੂ, ਰਣਜੀਤ ਸਿੰਘ ਰਾਜਾ ਮੀਆਂਪੰਧੇਰ, ਕੁਲਵੰਤ ਸਿੰਘ ਜੰਡਿਆਲਾ, ਜੋਗਿੰਦਰ ਸਿੰਘ ਢੋਡੀਵਿੰਡ, ਸੁਖਦੇਵ ਸਿੰਘ ਠੱਠੀਆਂ, ਨਿਸ਼ਾਨ ਸਿੰਘ ਠੱਠੀਆਂ, ਮੁਖਤਾਰ ਸਿੰਘ ਇੰਬਨ, ਕੁਲਵਿੰਦਰਪਾਲ ਸਿੰਘ ਪਾਂਧੀ, ਜਲਵਿੰਦਰ ਸਿੰਘ ਰਣੀਕੇ, ਮੁਖਤਾਰ ਸਿੰਘ ਗੁਰੂਵਾਲੀ, ਅਵਤਾਰ ਸਿੰਘ ਜੌਹਲ, ਕਰਨੈਲ ਸਿੰਘ ਰਸੂਲਪੁਰ, ਕੰਵਲਜੀਤ ਸਿੰਘ ਨਿੱਝਰ, ਇੰਦਰਜੀਤ ਸਿੰਘ ਬੰਬ, ਪ੍ਰਤਾਪ ਸਿੰਘ ਫਤਾਹਪੁਰ, ਅਮਨਦੀਪ ਸਿੰਘ ਲੁਹਾਰਕਾ, ਜਸਬੀਰ ਸਿੰਘ ਮਾਹਲ, ਮੰਗਲ ਸਿੰਘ ਬੁਲਾਰਾ, ਅਵਤਾਰ ਸਿੰਘ ਰੂਪੋਵਾਲੀ, ਭੁਪਿੰਦਰ ਸਿੰਘ ਕੱਥੂਨੰਗਲ ਤੇ ਹੋਰ ਵੀ ਨੰਬਰਦਾਰ ਹਾਜ਼ਰ ਸਨ।