ਜਲੰਧਰ ਜ਼ਿਲ੍ਹੇ ਦੇ ਲੋਹੀਆਂ ਖ਼ਾਸ ’ਚ ਕਾਂਗਰਸ ਜਿੱਤੀ, ਨੂਰਮਹਿਲ ਤੇ ਅਲਾਵਲਪੁਰ ’ਚ ਆਜ਼ਾਦ ਉਮੀਦਵਾਰ ਰਹੇ ਜੇਤੂ

02/17/2021 11:30:35 AM

ਜਲੰਧਰ (ਚੋਪੜਾ)— ਪੰਜਾਬ ’ਚ 8 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਹੋਈਆਂ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਜਲੰਧਰ ਦੇ ਲੋਹੀਆਂ ਖ਼ਾਸ, ਨੂਰਮਹਿਲ ਅਤੇ ਅਲਾਵਲਪੁਰ ਵਿਚ ਸਾਰੀਆਂ ਚੋਣਾਂ ਦੇ ਨਤੀਜੇ ਆ ਚੁੱਕੇ ਹਨ। 

ਜਲੰਧਰ ਦੇ ਲੋਹੀਆਂ ਖ਼ਾਸ ’ਚ ਕਾਂਗਰਸ ਨੇ ਅਕਾਲੀ ਦਲ ਪਛਾੜਦੇ ਹੋਏ ਵੱਡੀ ਜਿੱਤ ਹਾਸਲ ਕੀਤੀ ਹੈ। ਇਸੇ ਤਰ੍ਹਾਂ ਅਲਾਵਲਪੁਰ ’ਚ ਆਜ਼ਾਦ ਉਮੀਦਵਾਰਾਂ ਨੇ ਬਾਜ਼ੀ ਮਾਰਦੇ ਹੋਏ 10 ਸੀਟਾਂ ’ਤੇ ਵੱਡੀ ਹਾਸਲ ਕੀਤੀ ਹੈ ਜਦਕਿ ਇਕ ਸੀਟ ’ਤੇ ਅਕਾਲੀ ਦਲ ਆਪਣਾ ਖਾਤਾ ਖੋਲ੍ਹ ਸਕਿਆ ਹੈ। ਇਥੇ ਕਾਂਗਰਸ ਦੇ ਉਮੀਦਵਾਰ ਆਪਣਾ ਪੱਤਾ ਤੱਕ ਵੀ ਨਹੀਂ ਖੋਲ੍ਹ ਸਕੇ ਹਨ। 

ਪਿੰਡ ਨੂਰਮਹਿਲ ’ਚ ਵੀ ਆਜ਼ਾਦ ਉਮੀਦਵਾਰਾਂ ਨੇ ਬਾਜ਼ੀ ਮਾਰਦੇ ਹੋਏ ਕਾਂਗਰਸ ਅਤੇ ਅਕਾਲੀਆਂ ਨੂੰ ਪਿੱਛੇ ਛੱਡ ਵੱਡੀ ਜਿੱਤ ਹਾਸਲ ਕੀਤੀ ਹੈ। ਇਥੋਂ ਸਿਰਫ ਇਕ ਸੀਟ ਹੀ ਭਾਜਪਾ ਦੀ ਝੋਲੀ ਵਿਚ ਜਾ ਸਕੀ ਹੈ ਜਦਕਿ ਬਾਕੀ ਸਾਰੀਆਂ ਸੀਟਾਂ ’ਤੇ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। 

ਲੋਹੀਆਂ ਖ਼ਾਸ ’ਚ ਕਾਂਗਰਸ ਨੇ ਅਕਾਲੀ ਦਲ ਦਾ ਕੀਤਾ ਸਫਾਇਆ 

ਵਾਰਡ ਨੰਬਰ ਉਮੀਦਵਾਰ ਪਾਰਟੀ 
1 ਸਵਰਣ ਕੌਰ  ਕਾਂਗਰਸ
2 ਬਲਦੇਵ ਸਿੰਘ  ਕਾਂਗਰਸ
3 ਪਰਮਿੰਦਰ ਕੌਰ  ਕਾਂਗਰਸ
4 ਸੁਖਵਿੰਦਰ ਨੇਗੀ ਆਜ਼ਾਦ  ਆਜ਼ਾਦ
5 ਪਰਵੀਨ ਕੁਮਾਰੀ  ਆਜ਼ਾਦ 
6 ਜਗਜੀਤ ਸਿੰਘ  ਕਾਂਗਰਸ
7 ਰਾਣੀ ਕਾਂਗਰਸ
8 ਗੁਰਜੀਤ ਸਿੰਘ  ਕਾਂਗਰਸ
9 ਬਲਵਿੰਦਰ ਸਿੰਘ  ਕਾਂਗਰਸ
10 ਗੁਰਬੀਰ ਸਿੰਘ  ਕਾਂਗਰਸ
11 ਮਣਜੀਤ ਸਿੰਘ ਆਜ਼ਾਦ
12 ਪਰਦੀਪ ਕੁਮਾਰ  ਕਾਂਗਰਸ
13 ਸੀਮਾ  ਕਾਂਗਰਸ

ਨੂਰਮਹਿਲ ’ਚ ਆਜ਼ਾਦ ਉਮੀਦਵਾਰਾਂ ਨੇ ਵੱਡੀ ਜਿੱਤ ਕੀਤੀ ਹਾਸਲ

ਵਾਰਡ ਨੰਬਰ ਉਮੀਦਵਾਰ ਪਾਰਟੀ 
1 ਬਬਲੀ ਆਜ਼ਾਦ 
2 ਅਨਿਲ ਕੁਮਾਰ ਆਜ਼ਾਦ
3 ਦੀਪਕ ਕੁਮਾਰ  ਆਜ਼ਾਦ
4 ਜੰਗ ਬਹਾਦੁਰ  ਆਜ਼ਾਦ
5 ਮਮਤਾ ਜਸਪਾਲ ਭਾਜਪਾ 
6 ਬਲਬੀਰ ਚੰਦ  ਆਜ਼ਾਦ
7 ਹਰਦੀਪ ਕੌਰ  ਆਜ਼ਾਦ
8 ਨੰਦ ਕਿਸ਼ੋਰ  ਆਜ਼ਾਦ
9 ਸੁਮਨ ਕੁਮਾਰੀ  ਆਜ਼ਾਦ
10 ਰਾਜੀਵ ਮਿਸ਼ਰਾ  ਆਜ਼ਾਦ
11 ਸੁਮਨ ਸੇਖੜੀ  ਆਜ਼ਾਦ
12 ਕ੍ਰਿਸ਼ਨਾ ਦੇਵੀ ਸੰਧੂ ਆਜ਼ਾਦ
13 ਵਲਾਇਤੀ ਰਾਮ  ਆਜ਼ਾਦ

ਅਲਾਵਲਪੁਰ ’ਚ ਆਜ਼ਾਦ ਉਮੀਦਵਾਰਾਂ ਨੇ ਮਾਰੀ ਬਾਜ਼ੀ 

ਵਾਰਡ ਨੰਬਰ ਉਮੀਦਵਾਰ ਪਾਰਟੀ 
1 ਰਚਨਾ ਆਜ਼ਾਦ 
2 ਕ੍ਰਿਸ਼ਨਾ ਦੇਵੀ  ਆਜ਼ਾਦ
3 ਰਾਜ ਰਾਣੀ  ਆਜ਼ਾਦ
4 ਜਸਬੀਰ ਕੌਰ ਅਕਾਲੀ ਦਲ 
5 ਨੀਲਮ ਰਾਣੀ  ਆਜ਼ਾਦ
6 ਮੁਕੱਦਰ ਲਾਲ ਆਜ਼ਾਦ
7 ਕਵਿਤਾ ਰਾਣੀ  ਆਜ਼ਾਦ
8 ਪੰਕਜ ਸ਼ਰਮਾ  ਆਜ਼ਾਦ
9 ਨਰੇਸ਼ ਕੁਮਾਰ  ਆਜ਼ਾਦ
10 ਮਦਨ ਲਾਲ  ਆਜ਼ਾਦ
11 ਬਿ੍ਰਜ ਭੁਸ਼ਣ ਆਜ਼ਾਦ







 












 


 



 


   

shivani attri

This news is Content Editor shivani attri