ਨਗਰ ਪੰਚਾਇਤ ਚੋਣਾਂ: ਕਪੂਰਥਲਾ 'ਚ ਹੁਣ ਤੱਕ 25 ਫੀਸਦੀ ਵੋਟਿੰਗ

12/17/2017 4:12:11 PM

ਕਪੂਰਥਲਾ(ਰਾਜਿੰਦਰ)— ਨਗਰ ਪੰਚਾਇਤ ਦੀਆਂ ਚੋਣਾਂ ਲਈ ਵੋਟਿੰਗ ਦਾ ਕੰਮ ਸਵੇਰੇ 8 ਵਜੇ ਤੋਂ ਸ਼ੁਰੂ ਹੋ ਚੁੱਕਾ ਹੈ ਅਤੇ ਤਕਰੀਬਨ 2 ਘੰਟੇ ਤੋਂ ਵੱਧ ਦੇ ਸਮੇਂ ਬਾਅਦ ਜਿਵੇਂ-ਜਿਵੇਂ ਮੌਸਮ ਨਾਲ ਠੰਡ ਦੀ ਚਾਦਰ ਘੱਟ ਹੁੰਦੀ ਜਾ ਰਹੀ ਹੈ ਉਂਝ ਹੀ ਸੂਰਜ ਦੀਆਂ ਕਿਰਨਾਂ 'ਚ ਵੋਟਰ ਕਪੂਰਥਲਾ ਦੇ ਭੁੱਲਥ ਬੇਗੋਵਾਲ ਅਤੇ ਢਿੱਲਵਾਂ ਦੋ ਪੋਲਿੰਗ ਬੂਥਾਂ 'ਤੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਪਹੁੰਚ ਰਹੇ ਹਨ ਅਤੇ 11 ਵਜੇ ਤੱਕ ਭੁੱਲਥ 'ਚ ਹੁਣ ਤੱਕ 40 ਫੀਸਦੀ ਬੇਗੋਵਾਲ 'ਚ 44.67 ਫੀਸਦੀ ਢਿੱਲਵਾਂ 'ਚ 43.5 ਫੀਸਦੀ ਵੋਟਿੰਗ ਹੋਈ ਹੈ। ਇਸ ਦੇ ਨਾਲ ਹੀ ਹੁਣ ਤੱਕ ਇਥੇ ਕੁੱਲ ਵੋਟਿੰਗ 25 ਫੀਸਦੀ ਹੋਈ ਹੈ।

ਚੋਣਾਂ ਨੂੰ ਧਿਆਨ 'ਚ ਰੱਖਦੇ ਹੋਏ ਪੁਲਸ ਵੱਲੋਂ ਵੀ ਭਾਰੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਥੇ ਹੀ ਭੁੱਲਥ ਤੋਂ ਸਾਬਕਾ ਵਿਧਾਇਕ ਅਤੇ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਾਗੀਰ ਕੌਰ ਨੇ ਸਰਕਾਰ ਅਤੇ ਕਾਂਗਰਸ ਪਾਰਟੀ 'ਤੇ ਧੱਕੇਸ਼ਾਹੀ ਅਤੇ ਝੂਠੇ ਮਾਮਲੇ ਦਰਜ ਕਰਕੇ ਲੋਕਾਂ ਨੂੰ ਡਰਾ ਧਮਕਾ ਕੇ ਵੋਟਿੰਗ ਕਰਵਾਉਣ ਦੇ ਦੋਸ਼ ਲਗਾਏ ਹਨ।