ਨਾਭਾ ਜੇਲ ''ਚ ਫਿਰ ਹੋਇਆ ਵੱਡਾ ਕਾਂਡ, ਜੇਲ ਪ੍ਰਸ਼ਾਸਨ ''ਚ ਮਚਿਆ ਹੜਕੰਪ (ਵੀਡੀਓ)

02/22/2017 2:23:59 PM

ਨਾਭਾ : ਪੰਜਾਬ ਦੀ ਸਭ ਤੋਂ ਸੁਰੱਖਿਅਤ ਮੰਨੀ ਜਾਣ ਵਾਲੀ ਨਾਭਾ ਜੇਲ ਦੀ ਸੁਰੱਖਿਆ ਇਕ ਵਾਰ ਫਿਰ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ। ਤਾਜ਼ਾ ਮਾਮਲਾ ਜੇਲ ''ਚ ਸਜ਼ਾ ਕੱਟ ਰਹੇ ਇਕ ਕੈਦੀ ਵਲੋਂ ਆਤਮਹੱਤਿਆ ਕਰਨ ਦਾ ਹੈ। ਜਾਣਕਾਰੀ ਮੁਤਾਬਕ ਜੇਲ ਅੰਦਰ 302 ਦੇ ਤਹਿਜ਼ ਸਜ਼ਾ ਕੱਟ ਰਹੇ ਸਰਬਜੀਤ ਸਿੰਘ ਨਾਮ ਦੇ ਕੈਦੀ ਵਲੋਂ ਮੰਗਲਵਾਰ ਨੂੰ ਗਲ ਵਿਚ ਕੱਪੜਾ ਪਾ ਕੇ ਆਤਮਹੱਤਿਆ ਕਰ ਲਈ ਗਈ। ਫਿਲਹਾਲ ਪੁਲਸ ਵਲੋਂ ਇਸ ਮਾਮਲੇ ਦੀ ਤਫਤੀਸ਼ ਕਰਨ ਦੀ ਗੱਲ ਆਖੀ ਜਾ ਰਹੀ ਹੈ।
ਪੰਜਾਬ ਦੀ ਅਤਿ ਸੁਰੱਖਿਅਤ ਮੰਨੀ ਜਾਣ ਵਾਲੀ ਇਸ ਜੇਲ ਵਿਚ ਪਹਿਲਾਂ ਖਤਰਨਾਕ ਗੈਂਗਸਟਰਾਂ ਅਤੇ ਅੱਤਵਾਦੀਆਂ ਦਾ ਫਰਾਰ ਹੋ ਜਾਣਾ ਅਤੇ ਹੁਣ ਇਕ ਕੈਦੀ ਵਲੋਂ ਆਤਮਹੱਤਿਆ ਕਰ ਲੈਣਾ ਇਹ ਸਾਫ ਕਰਦਾ ਹੈ ਕਿ ਜੇਲ ਦੀ ਸੁਰੱਖਿਆ ਅਜੇ ਵੀ ਰਾਮ ਭਰੋਸੇ ਹੀ ਹੈ।

Gurminder Singh

This news is Content Editor Gurminder Singh