ਨਾਭਾ ਜੇਲ ਬ੍ਰੇਕ ਕਾਂਡ ਵਿਚ ਸ਼ਾਮਲ ਖਤਰਨਾਕ ਗੈਂਗਸਟਰ ਗ੍ਰਿਫਤਾਰ

04/26/2017 7:31:16 PM

ਪਟਿਆਲਾ : ਨਾਭਾ ਜੇਲ ਬ੍ਰੇਕ ਕਾਂਡ ਵਿਚ ਸ਼ਾਮਲ ਸੁਖਚੈਨ ਸੁੱਖੀ ਨਾਮ ਦੇ ਗੈਂਗਸਟਰ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਮੁਤਾਬਕ ਗੈਂਗਸਟਰ ਸੁੱਖੀ ਕੋਲੋਂ ਇਕ ਪਿਸਤੌਲ, ਰਿਵਾਲਵਰ ਅਤੇ ਲੁੱਟੀ ਹੋਈ ਵਰਨਾ ਕਾਰ ਬਰਾਮਦ ਹੋਈ ਹੈ। ਇਹ ਗ੍ਰਿਫਤਾਰੀ ਇਕ ਸਪੈਸ਼ਲ ਆਪ੍ਰਸ਼ੇਨ ਦੌਰਾਨ ਗੁਪਤ ਸੂਚਨਾ ਦੇ ਆਧਾਰ ਕੀਤੀ ਗਈ। ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਇੰਸਪੈਕਟਰ ਗੁਰਮੀਤ ਸਿੰਘ ਚੌਹਾਨ ਦੀ ਅਗਵਾਈ ਵਿਚ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਪੁਲਸ ਪਾਰਟੀ ਨੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਪੁਲਸ ਨੂੰ ਗੁਪਤ ਸੂਚਨਾ ਮਿਲੀ ਕਿ ਚਿੱਟੇ ਰੰਗ ਦੀ ਵਰਨਾ ਕਾਰ ਵਿਚ ਉਕਤ ਗੈਂਗਸਟਰ ਸਵਾਰ ਹੋ ਕੇ ਜਾ ਰਿਹਾ ਜਿਸ ''ਤੇ ਪੁਲਸ ਨੇ ਕਾਰਵਾਈ ਕਰਦੇ ਹੋਏ ਉਸ ਨੂੰ ਗ੍ਰਿਫਤਾਰ ਕਰ ਲਿਆ।
ਪੁਲਸ ਮੁਤਾਬਕ ਦੋਸ਼ੀ ਕੋਲੋਂ ਇਕ ਪਿਸਤੌਲ, ਰਿਵਾਲਵਰ ਅਤੇ ਲੁੱਟੀ ਹੋਈ ਜਾਅਲੀ ਨੰਬਰ ਵਾਲੀ ਵਰਨਾ ਕਾਰ ਬਰਾਮਦ ਹੋਈ ਹੈ। ਪੁਲਸ ਮੁਤਾਬਕ ਦੋਸ਼ੀ ਕੋਲੋਂ ਬਰਾਮਦ ਹੋਇਆ ਲਾਇਸੈਂਸੀ ਰਿਵਾਲਰਵਰ ਵੀ ਖੋਹਿਆ ਹੈ। ਪੁਲਸ ਮੁਤਾਬਕ ਦੋਸ਼ੀ ਗੈਂਗਸਟਰ ਖਿਲਾਫ ਪਹਿਲਾਂ ਵੀ ਕਈ ਅਪਰਾਧਕ ਮਾਮਲੇ ਦਰਜ ਹਨ।

Gurminder Singh

This news is Content Editor Gurminder Singh