ਨਾਭਾ ਜੇਲ ਬਰੇਕ ਕਾਂਡ : ਅਦਾਲਤ ਨੇ ਮਨਜਿੰਦਰ ਨੂੰ ਭੇਜਿਆ ਜੁਡੀਸ਼ੀਅਲ ਰਿਮਾਂਡ ''ਤੇ

01/05/2018 1:25:11 AM

ਨਾਭਾ—ਪੰਜਾਬ ਦੀ ਅਤਿ ਸੁਰੱਖਿਅਤ ਜੇਲਾਂ 'ਚੋਂ ਇਕ ਜਾਣੀ ਜਾਂਦੀ ਨਾਭਾ ਦੀ ਮੈਕਸੀਮਮ ਸਕਿਊਰਟੀ ਜੇਲ 'ਚੋਂ 4 ਨਾਮੀ ਗੈਗਸਟਰਾਂ ਅਤੇ 2 ਖਾਲਿਸਤਾਨੀ ਅੱਤਵਾਦੀਆਂ ਨੂੰ ਸ਼ਰੇਆਮ ਜੇਲ 'ਚੋ ਫਰਾਰ ਕਰਾਉਣ ਵਾਲੇ ਮਨਜਿੰਦਰ ਸਿੰਘ ਨੂੰ ਬੀਤੇ 5 ਦਿਨ ਪਹਿਲਾਂ ਗ੍ਰਿਫਤਾਰ ਕੀਤਾ ਗਿਆ। ਮਨਜਿੰਦਰ ਨੇ ਨਾਭਾ ਜੇਲ ਬਰੇਕ 'ਚ ਕੈਦੀਆਂ ਵਲੋਂ ਵਰਤੀਆਂ ਗਈਆਂ ਪੁਲਸ ਦੀਆਂ ਵਰਦੀਆਂ ਅਤੇ ਪੱਗਾਂ ਦਾ ਪ੍ਰਬੰਧ ਕਰਨ ਦਾ ਅਹਿਮ ਰੋਲ ਅਦਾ ਕੀਤਾ ਸੀ। ਉਸ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਅਦਾਲਤ ਵਲੋਂ 4 ਦਿਨਾਂ ਦੇ ਰਿਮਾਂਡ 'ਤੇ ਭੇਜਿਆ ਗਿਆ ਸੀ, ਜੋ ਕਿ ਵੀਰਵਾਰ ਖਤਮ ਹੋ ਗਿਆ। ਰਿਮਾਂਡ ਖਤਮ ਹੋਣ ਤੋਂ ਬਾਅਦ ਉਸ ਨੂੰ ਦੁਬਾਰਾ ਨਾਭਾ ਦੀ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੇ ਅਦਾਲਤ ਨੇ ਮਨਜਿੰਦਰ ਨੂੰ 14 ਦਿਨਾਂ ਦੀ ਜੁਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ ਹੈ। ਨਾਭਾ ਜੇਲ ਬਰੇਕ ਮਾਮਲੇ ਨੂੰ ਇਕ ਸਾਲ ਤੋਂ ਵੱਧ ਦਾ ਸਮਾ ਹੋ ਚੁਕਿਆ ਹੈ ਅਤੇ ਪੁਲਸ ਵਲੋਂ ਅਜੇ ਵੀ ਜੇਲ ਬਰੇਕ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਦੌਰ ਲਗਾਤਾਰ ਜਾਰੀ ਹੈ।  
ਮਨਜਿੰਦਰ ਦੇ ਵਕੀਲ ਐਸ. ਐਸ. ਗਰੇਵਾਲ ਨੇ ਕਿਹਾ ਕਿ ਮਨਜਿੰਦਰ ਸਿੰਘ ਦਾ ਜੇਲ ਬਰੇਕ 'ਚ ਕਿਸੇ ਤਰ੍ਹਾਂ ਦਾ ਵੀ ਹੱਥ ਨਹੀਂ ਹੈ। ਪੁਲਸ ਇਸ ਨੂੰ ਝੂਠੇ ਕੇਸ 'ਚ ਫਸਾ ਰਹੀ ਹੈ। ਤਫਤੀਸੀ ਅਧਿਕਾਰੀ ਜਸਵੰਤ ਸਿੰਘ ਨੇ ਕਿਹਾ ਕਿ ਮਨਜਿੰਦਰ ਨੂੰ ਰਾਜਪੁਰਾ-ਦਿੱਲੀ ਹਾਈਵੇ ਤੋਂ ਗ੍ਰਿਫਤਾਰ ਕੀਤਾ ਗਿਆ। ਇਸ ਨੇ ਜੇਲ ਬਰੇਕ 'ਚ ਵਰਤੀਆਂ ਗਈਆਂ ਪੁਲਸ ਦੀਆਂ ਵਰਦੀਆਂ  ਅਤੇ ਪੱਗਾਂ ਕੈਦੀਆਂ ਨੂੰ ਮੁਹੱਈਆਂ ਕਰਵਾਈਆ ਸਨ।