ਨਾਭਾ ਜ਼ਿਲ੍ਹੇ 'ਚ ਇਕ ਸ਼ੋਅਰੂਮ ਦੇ 15 ਕਾਮਿਆਂ ਸਮੇਤ 18 ਦੀ ਰਿਪੋਰਟ ਕੋਰੋਨਾ ਪਾਜ਼ੇਟਿਵ

07/26/2020 8:23:48 PM

ਨਾਭਾ, (ਜੈਨ)- ਰਾਧਾ ਸਵਾਮੀ ਸਤਿਸੰਗ ਰੋਡ 'ਤੇ ਸਥਿਤ ਇਕ ਸ਼ੋਅਰੂਮ ਦੇ 15 ਕਰਮਚਾਰੀਆਂ ਸਮੇਤ 18 ਦੀ ਰਿਪੋਰਟ ਪਾਜ਼ੇਟਿਵ ਆਉਣ ਨਾਲ ਅੱਜ ਕੋਰੋਨਾ ਬਲਾਸਟ ਹੋ ਗਿਆ। ਸ਼ਹਿਰ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਸ਼ੋਅਰੂਮ 'ਚ ਕੰਮ ਕਰਦੇ ਵਿਜੇ ਕੁਮਾਰ, ਹਰਪ੍ਰੀਤ ਸਿੰਘ, ਕਮਲਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਚਿਰਾਗ, ਗੁਲਾਬ ਸਿੰਘ, ਬਲਵਿੰਦਰ ਕੁਮਾਰ, ਗੁਰਜੰਟ ਦਾਸ, ਜਪ੍ਰੀਤ ਸਿੰਘ, ਰਾਜੇਸ਼ ਕੁਮਾਰ (ਮੋਦੀ ਮਿੱਲ), ਸਾਇਆ (ਪਟੇਲ ਨਗਰ), ਕਵਿਤਾ ਪਤਨੀ ਰਵੀ (ਭੀਖੀ ਮੋੜ), ਅੰਮ੍ਰਿਤ ਕੁਮਾਰ, ਮਨਜਿੰਦਰ ਸਿੰਘ, ਬਲਜੀਤ ਕੌਰ ਆਦਿ ਦੀ ਰਿਪੋਰਟ ਅੱਜ ਪਾਜ਼ੇਟਿਵ ਆਈ ਹੈ। ਜਦਕਿ ਇਕ ਪਾਜ਼ੇਟਿਵ ਕੇਸ ਊਸ਼ਾ ਰਾਣੀ ਦੇ ਸੰਪਰਕ 'ਚ ਆਏ 3 ਪਰਿਵਾਰਕ ਮੈਂਬਰਾਂ ਕਿਰਨਾ ਤੇ ਰਾਜ ਰਾਣੀ (ਸ਼ਾਰਦਾ ਕਾਲੌਨੀ ਅਤੇ ਬੌੜਾਂ ਗੇਟ ਦੇ ਰਾਜੇਸ਼ ਕੁਮਾਰ (ਹਾਰਲਿਸ ਫੈਕਟਰੀ) ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ।

ਐੱਸ. ਐੱਮ. ਓ. ਡਾ. ਦਲਵੀਰ ਕੌਰ ਨੇ ਅੱਜ ਮੀਟਿੰਗ ਕਰ ਕੇ ਸਿਹਤ ਕਰਮਚਾਰੀਆਂ ਦੀਆਂ ਡਿਊਟੀਆਂ ਲਾਈਆਂ। ਉਨ੍ਹਾਂ ਦੱਸਿਆ ਕਿ ਹੀਰਾ ਆਟੋਮੋਬਾਈਲ ਦਾ ਰਜਿਸਟਰ ਚੈੱਕ ਕਰ ਕੇ ਸੰਪਰਕ 'ਚ ਆਏ ਸਾਰੇ ਵਿਅਕਤੀਆਂ ਅਤੇ ਮਾਲਕਾਂ ਦੇ ਪਿਛਲੇ 4-5 ਦਿਨਾਂ ਤੋਂ ਸੰਪਰਕ 'ਚ ਰਹੇ ਲੋਕਾਂ ਦੀ ਸ਼ਨਾਖਤ ਕਰ ਕੇ ਸੈਂਪਲ ਲਏ ਜਾਣਗੇ। ਹੁਣ ਇੱਥੇ ਕੋਰੋਨਾ ਮਰੀਜ਼ਾਂ ਦੀ ਗਿਣਤੀ 78 ਹੋ ਗਈ ਹੈ, ਜਿਨ੍ਹਾਂ 'ਚੋਂ 2 ਦੀ ਮੌਤ ਹੋਈ ਅਤੇ 12 ਵਿਅਕਤੀ ਸਿਹਤਮੰਦ ਹੋ ਚੁੱਕੇ ਹਨ। ਰਜਿੰਦਰਾ ਹਸਪਤਾਲ 'ਚ 30 ਤੋਂ ਵੱਧ ਮਰੀਜ਼ ਦਾਖਲ ਹਨ, ਜਦਕਿ ਬਾਕੀਆਂ ਨੂੰ ਇਕਾਂਤਵਾਸ ਕੀਤਾ ਗਿਆ ਹੈ। ਪ੍ਰਸ਼ਾਸਨ ਵਲੋਂ ਸ਼ੌਅ ਰੂਮ ਬੰਦ ਕਰਨ ਦੇ ਨਾਲ ਹੀ ਖੇਤਰ ਸੀਲ ਕਰ ਦਿੱਤਾ ਗਿਆ ਹੈ।


Bharat Thapa

Content Editor

Related News