SGPC ਜਾਂ ਕਿਸੇ ਹੋਰ ਪਾਰਟੀ ਵਲੋਂ ਵੱਖ-ਵੱਖ ਸਟੇਜਾਂ ਨਾ ਲਾਈਆਂ ਜਾਣ : ਧਰਮਸੋਤ

11/03/2019 2:28:58 PM

ਨਾਭਾ (ਰਾਹੁਲ) - ਨਾਭਾ ਬਲਾਕ ਦੇ ਪਿੰਡ ਸੰਧਨੋਲੀ ਵਿਖੇ ਹੋ ਰਹੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਲਈ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵਿਸ਼ੇਸ਼ ਤੌਰ 'ਤੇ ਪੁੱਜੇ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਪਹਿਲ ਦੇ ਆਧਾਰ 'ਤੇ ਪਿੰਡਾਂ ਦਾ ਵਿਕਾਸ ਕਰ ਰਹੀ ਹੈ। ਕੋਰੀਡੋਰ ਦੇ ਮੁੱਦੇ 'ਤੇ ਬੋਲਦੇ ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਕਜੁਟ ਹੋ ਕੇ 550 ਸਾਲਾ ਪ੍ਰਕਾਸ਼ ਪੁਰਬ ਮਨਾਉਣਾ ਚਾਹੁੰਦਾ ਹੈ। ਇਸ ਵਿਸ਼ੇਸ਼ ਮੌਕੇ 'ਤੇ ਐੱਸ.ਜੀ.ਪੀ.ਸੀ. ਜਾਂ ਕਿਸੇ ਹੋਰ ਪਾਰਟੀ ਵਲੋਂ ਵੱਖ-ਵੱਖ ਸਟੇਜਾਂ ਨਹੀਂ ਲਾਉਣੀਆਂ ਚਾਹੀਦੀਆਂ। ਬੀਤੇ ਦਿਨ ਹਰਿੰਦਰਪਾਲ ਚੰਦੂਮਾਜਰਾ ਵਲੋਂ ਵਿਧਾਨ ਸਭਾ ਦੇ ਸਪੀਕਰ ਨੂੰ ਮੰਗ-ਪੱਤਰ ਦੇ ਕੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਧਾਨ ਸਭਾ ਦਾ ਇਜਲਾਸ ਹੋਣ ਸਬੰਧੀ ਉਨ੍ਹਾਂ ਕਿਹਾ ਕਿ ਇਹ ਇਜਲਾਸ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੀ ਹੋਵੇਗਾ।

ਪਰਾਲੀ ਦੇ ਮੁੱਦੇ 'ਤੇ ਧਰਮਸੋਤ ਨੇ ਕਿਹਾ ਕਿ ਜਿਹੜੀਆਂ ਤਾਕਤਾਂ ਪਰਾਲੀ ਫੂਕਣ 'ਚ ਕਿਸਾਨਾਂ ਨੂੰ ਉਤਸ਼ਾਹਿਤ ਕਰ ਰਹੀਆਂ ਹਨ, ਉਹ ਬਹੁਤ ਸਭ ਤੋਂ ਵੱਡੇ ਪਾਪੀ ਹਨ। ਪਰਾਲੀ ਦੇ ਧੂੰਏ ਨਾਲ ਬੀਮਾਰੀਆਂ ਅਤੇ ਐਕਸੀਡੈਂਟ ਹੋ ਰਹੇ ਹਨ। ਸੁਖਦੇਵ ਸਿੰਘ ਢੀਂਡਸਾ ਵਲੋਂ ਵੱਖ-ਵੱਖ ਅਹੁਦਿਆਂ 'ਤੇ ਅਸਤੀਫਾ ਦੇਣ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਹੁਣ ਸੁਖਦੇਵ ਕੋਈ ਨਵੀਂ ਪਾਰਟੀ ਬਣਾਵੇਗਾ।

rajwinder kaur

This news is Content Editor rajwinder kaur