ਨਾਭਾ ਕੌਂਸਲ ਦੇ 7 ਵਾਰਡ ਅਤਿ-ਸੰਵੇਦਨਸ਼ੀਲ ਤੇ 8 ਵਾਰਡ ਸੰਵੇਦਨਸ਼ੀਲ ਐਲਾਨੇ

02/12/2021 1:55:16 PM

ਨਾਭਾ (ਜੈਨ) : ਅੱਜ ਇਥੇ ਐੱਸ. ਡੀ. ਐਮ. ਕਾਲਾ ਰਾਮ ਕਾਂਸਲ ਤੇ ਡੀ. ਐੱਸ. ਪੀ. ਰਾਜੇਸ਼ ਛਿੱਬੜ਼ਨੇ ਦੱਸਿਆ ਕਿ ਸ਼ਹਿਰ ਦੇ ਨਗਰ ਕੌਂਸਲ ਦੇ 22 ਵਾਰਡਾਂ ਦੇ 43 ਪੋਲਿੰਗ ਬੂਥਾਂ ਲਈ 172 ਪੋਲਿੰਗ ਕਰਮਚਾਰੀ ਅਤੇ 149 ਪੁਲਸ ਜਵਾਨ ਤਾਇਨਾਤ ਕੀਤੇ ਗਏ ਹਨ। ਹਰੇਕ ਪੋਲਿੰਗ ਬੂਥ ਲਈ ਇਕ ਪੋਲਿੰਗ ਪ੍ਰੀਜ਼ਾਈਡਿੰਗ ਅਫਸਰ ਦੇ ਨਾਲ ਤਿੰਨ-ਤਿੰਨ ਹੋਰ ਕਰਮਚਾਰੀ ਨਿਯੁਕਤ ਕੀਤੇ ਗਏ ਹਨ ਜਦੋਂ ਕਿ 7 ਵਾਰਡ ਅਤਿ-ਸੰਵੇਦਨਸ਼ੀਲ ਅਤੇ 8 ਵਾਰਡ ਸੰਵੇਦਨਸ਼ੀਲ ਐਲਾਨੇ ਗਏ ਹਨ। ਨਿਰਪੱਖ ਚੋਣਾਂ ਲਈ 39 ਥਾਣੇਦਾਰ (ਐਨ. ਜੀ. ਓਜ਼), 42 ਹੈਡਕਾਂਸਟੇਬਲ ਤੇ ਕਾਂਸਟੇਬਲ, 25 ਮਹਿਲਾ ਕਰਮਚਾਰੀ, 43 ਪੰਜਾਬ ਹੋਮ ਗਾਰਡ ਜਵਾਨ ਬੂਥਾਂ ’ਤੇ ਤਾਇਨਾਤ ਕੀਤੇ ਗਏ ਹਨ।

ਅਤਿ ਸੰਵੇਦਨਸ਼ੀਲ ਵਾਰਡਾਂ ਵਿਚ 4-4 ਪੁਲਸ ਕਰਮਚਾਰੀ ਵੱਧ ਤਾਇਨਾਤ ਹੋਣਗੇ। ਪੈਟਰੋਲਿੰਗ ਡਿਊਟੀ ’ਤੇ ਤਿੰਨ ਐਸ. ਐਚ. ਓਜ਼ ਅਤੇ ਚਾਰ ਚੌਂਕੀ ਇੰਚਾਰਜ ਨਿਯੁਕਤ ਕੀਤੇ ਗਏ ਹਨ। ਡੀ. ਐੱਸ. ਪੀ. ਨੇ ਦੱਸਿਆ ਕਿ ਕਿਸੇ ਨੂੰ ਵੀ ਅਮਨ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸ਼ਹਿਰ ਦੇ ਬੂਥਾਂ ’ਤੇ ਬਾਹਰੀ ਵਿਅਕਤੀਆਂ ਨੂੰ ਦਾਖ਼ਲ ਨਹੀਂ ਹੋਣ ਦੇਵਾਂਗੇ। ਸਾਰੀਆਂ ਸਿਆਸੀ ਪਾਰਟੀਆਂ ਨੂੰ ਕਿਹਾ ਗਿਆ ਹੈ ਕਿ ਨਿਰਪੱਖ ਚੋਣਾਂ ਲਈ ਪ੍ਰਸ਼ਾਸ਼ਨ ਦਾ ਸਹਿਯੋਗ ਦੇਣ। ਮਾੜੇ ਅਨਸਰਾਂ ਨਾਲ ਸਖ਼ਤੀ ਕੀਤੀ ਜਾਵੇਗੀ। ਵਰਨਣਯੋਗ ਹੈ ਕਿ ਇਨ੍ਹਾਂ ਚੋਣਾਂ ਵਿਚ 13 ਸਾਬਕਾ ਕੌਂਸਲਰ ਅਤੇ ਦੋ ਸਾਬਕਾ ਕੌਂਸਲ ਪ੍ਰਧਾਨਾਂ ਦੀਆਂ ਪਤਨੀਆਂ ਆਪਣੀ ਕਿਸਮਤ ਅਜ਼ਮਾ ਰਹੀਆਂ ਹਨ।

 


Gurminder Singh

Content Editor

Related News