ਐੱਨ. ਆਰ. ਆਈ. ਹੋਇਆ ਧੋਖਾਧੜੀ ਦਾ ਸ਼ਿਕਾਰ, ਪੁਲਸ ਨੇ ਨਹੀਂ ਕੀਤੀ ਸੁਣਵਾਈ

Friday, Jun 30, 2017 - 03:23 PM (IST)


ਜਲੰਧਰ—ਬਿੱਲੀ ਚਹਾਰਮੀ, ਸ਼ਾਹਕੋਟ ਵਾਸੀ ਐੱਨ. ਆਰ. ਆਈ. ਜਸਬੀਰ ਸਿੰਘ ਕੰਗ ਨੇ ਕੁਝ ਲੋਕਾਂ 'ਤੇ ਜ਼ਮੀਨ ਦੇ ਮਾਮਲੇ 'ਚ ਧੋਖਾਧੜੀ ਕਰਨ ਦਾ ਦੋਸ਼ ਲਗਾਇਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਨ 'ਤੇ ਜਸਬੀਰ ਸਿੰਘ ਨੇ ਦੱਸਿਆ ਕਿ ਉਹ ਇੰਗਲੈਡ 'ਚ ਰਹਿੰਦਾ ਹੈ। ਉਸਦੀ ਜ਼ਮੀਨ ਸ਼ਾਹਕੋਟ 'ਚ ਹੈ ਜਿਸ ਨੂੰ ਵੇਚਣ ਲਈ ਉਸ ਨੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਪਿੰਡ ਅਠੌਲੀ ਵਾਸੀ ਨਿਰਮਲ ਨਾਲ 22.50 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਸੌਂਦਾ ਵੀ ਕੀਤਾ। ਉਸ ਨੂੰ 2 ਲੱਖ ਰੁਪਏ ਬਿਆਨਾਂ ਵੀ ਦੇ ਦਿੱਤਾ ਗਿਆ। ਇਸਦੇ ਬਾਅਦ ਸ਼ਾਹਕੋਟ ਵਾਸੀ ਚਾਚਾ ਭਤੀਜਾ ਉਸ ਕੋਲ ਆਏ ਅਤੇ ਕਿਹਾ ਕਿ ਜਲੰਧਰ ਦੇ ਇਕ ਡਾਕਟਰ ਨੂੰ ਜ਼ਮੀਨ 24 ਲੱਖ ਰੁਪਏ ਪ੍ਰਤੀਏਕੜ ਦੇ ਹਿਸਾਬ ਨਾਲ ਦੇਣ ਲਈ ਕਿਹਾ। ਉਸਨੇ ਨਿਰਮਲ ਸਿੰਘ ਨੂੰ 5 ਲੱਖ ਰੁਪਏ ਬਿਆਨਾਂ ਵੀ ਦੇ ਦਿੱਤਾ ਅਤੇ ਜ਼ਮੀਨ 24 ਲੱਖ ਦੇ ਹਿਸਾਬ ਨਾਲ ਡਾਕਟਰ ਨੂੰ ਵੇਚਣ ਦਾ ਸੌਂਦਾ ਕੀਤਾ। ਫਿਰ ਉਹ ਵਿਦੇਸ਼ ਚਲਾ ਗਿਆ। ਉੱਥੇ ਜਾ ਕੇ ਉਸ ਨੂੰ ਪਤਾ ਲੱਗਾ ਕਿ ਦੋਸ਼ੀਆਂ ਨੇ ਉਸਦੀ ਦੂਜੀ ਜ਼ਮੀਨ ਵੀ ਡਾਕਟਰ ਦੇ ਨਾਮ 'ਤੇ ਕਰ ਦਿੱਤੀ। ਸ਼ਿਕਾਇਤ ਕਰਨ 'ਤੇ ਦੋਸ਼ੀਆਂ ਨੇ ਸਾਫ ਇਨਕਾਰ ਕਰ ਦਿੱਤਾ। ਫਿਰ ਜਦੋਂ ਉਹ ਦੁਬਾਰਾ ਵਾਪਸ ਆਇਆ ਅਤੇ ਦਸਤਾਵੇਜ਼ ਦੇਖਣ 'ਤੇ ਪਤਾ ਲੱਗਾ ਕਿ ਉਸ ਦੇ ਨਾਲ ਠੱਗੀ ਕੀਤੀ ਗਈ ਹੈ। ਜਸਬੀਰ ਸਿੰਘ ਨੇ ਇਸਦੀ ਸ਼ਿਕਾਇਤ ਪੁਲਸ ਅਧਿਕਾਰੀਆਂ ਨੂੰ ਦਿੱਤੀ ਪਰ ਕੋਈ ਹੱਲ ਨਹੀਂ ਨਿਕਲਿਆ।


Related News