''ਮੋਆਨਾ ਦਿ ਮਿਊਜ਼ੀਕਲ ਸ਼ੋਅ'' ਦੀ ਸ਼ਾਨਦਾਰ ਸਮਾਪਤੀ

03/23/2018 1:58:09 PM

ਲੁਧਿਆਣਾ (ਮੀਨੂ) : ਕ੍ਰਿਸ਼ਚੀਅਨ ਮੈਡੀਕਲ ਕਾਲਜ ਐਂਡ ਹਸਪਤਾਲ ਵੱਲੋਂ ਕਰਵਾਏ ਗਏ ਤਿੰਨ ਦਿਨਾ 'ਮੋਆਨਾ ਦਿ ਮਿਊਜ਼ੀਕਲ ਸ਼ੋਅ' ਦੀ ਸ਼ਾਨਦਾਰ ਸਮਾਪਤੀ ਹੋਈ। ਇਸ ਸ਼ੋਅ ਵਿਚ ਕਾਲਜ ਦੇ ਵਿਦਿਆਰਥੀਆਂ ਨੇ ਆਪਣੀ ਬੇਹਤਰੀਨ ਪਰਫਾਰਮੈਂਸ ਦਿੱਤੀ। ਗੁਰੂ ਨਾਨਕ ਦੇਵ ਭਵਨ ਵਿਚ ਕਰਵਾਏ ਗਏ ਇਸ ਸ਼ੋਅ 'ਚ ਵਿਦਿਆਰਥੀਆਂ ਨੇ ਜਿੱਥੇ ਖੂਬਸੂਰਤੀ ਨਾਲ ਪਰਮਫਾਰਮੈਂਸ ਕੀਤੀ, ਉਥੇ ਇਸ ਚੈਰੀਟੇਬਲ ਸ਼ੋਅ ਲਈ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਵੀ ਨਿਭਾਈ। ਡਾ. ਅਬਰਾਹਿਮ ਥਾਮਸ ਨੇ ਸਮਾਪਤੀ ਸਮਾਰੋਹ ਮੌਕੇ ਦੱਸਿਆ ਕਿ ਇਹ ਸ਼ੋਅ ਕਰਵਾਉਣ ਦਾ ਉਨ੍ਹਾਂ ਦਾ ਮੁੱਖ ਉਦੇਸ਼ ਉਨ੍ਹਾਂ ਰੋਗੀਆਂ ਦੀ ਸਹਾਇਤਾ ਕਰਨਾ ਹੈ, ਜੋ ਸਮਾਜ ਦੇ ਕਮਜ਼ੋਰ ਵਰਗ ਦੇ ਹਨ ਅਤੇ ਉਨ੍ਹਾਂ ਨੂੰ ਡਾਕਟਰੀ ਇਲਾਜ ਲਈ ਵਿੱਤੀ ਸਹਾਇਤਾ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਇਸ ਸ਼ੋਅ ਨਾਲ ਜੁੜੀ ਧਨ ਰਾਸ਼ੀ ਨੂੰ ਕ੍ਰਿਸ਼ਚੀਅਨ ਮੈਡੀਕਲ ਕਾਲਜ, ਲੁਧਿਆਣਾ ਵਿਚ ਮਾਨਸਿਕ ਡਿਪ੍ਰੈਸ਼ਨ ਦੇ ਗਰੀਬ ਮਰੀਜ਼ਾਂ ਦੇ ਇਲਾਜ ਲਈ ਅਤੇ ਡਿਪ੍ਰੈਸ਼ਨ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਵਰਤਿਆ ਜਾਵੇਗਾ।