ਬਰਨਾਲਾ ''ਚ ਅੱਧੀ ਰਾਤ ਨੂੰ ਵੱਡੀ ਵਾਰਦਾਤ, ਕਤਲ ਕਰਕੇ ਗੁਰਦੁਆਰਾ ਸਾਹਮਣੇ ਸੁੱਟੀ ਨੌਜਵਾਨ ਦੀ ਲਾਸ਼ (ਤਸਵੀਰਾਂ)

09/30/2017 4:12:18 PM

ਬਰਨਾਲਾ : ਬਰਨਾਲਾ ਵਿਚ ਅੱਧੀ ਰਾਤ ਨੂੰ ਇਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਦਿੱਤਾ ਗਿਆ। ਮ੍ਰਿਤਕ ਨੌਜਵਾਨ ਈ-ਰਿਕਸ਼ਾ ਚਲਾਉਂਦਾ ਸੀ। ਕਾਤਲਾਂ ਵਲੋਂ ਰਿਕਸ਼ਾ ਚਾਲਕ ਨੂੰ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਨਜ਼ਦੀਕੀ ਪਿੰਡ ਖੁੱਡੀ ਕਲਾਂ 'ਚ ਗੁਰਦੁਆਰਾ ਸਾਹਿਬ ਦੇ ਸਾਹਮਣੇ ਸੁੱਟ ਦਿੱਤਾ ਗਿਆ। ਇਹ ਵਾਰਦਾਤ ਬੀਤੀ ਰਾਤ ਲਗਭਗ 1.30 ਵਜੇ ਦੀ ਦੱਸੀ ਜਾ ਰਹੀ ਹੈ। ਉਕਤ ਘਟਨਾ ਸੀ. ਸੀ. ਟੀ. ਵੀ. ਵਿਚ ਕੈਦ ਹੋ ਗਈ। ਦੋ ਮੋਟਰਸਾਈਕਲ ਸਵਾਰ ਗੁਰਦੁਆਰਾ ਸਾਹਿਬ ਦੇ ਸਾਹਮਣੇ ਲਾਸ਼ ਨੂੰ ਸੁੱਟ ਕੇ ਫਰਾਰ ਹੋ ਗਏ।
ਫਿਲਹਾਲ ਪੁਲਸ ਨੇ ਮ੍ਰਿਤਕ ਰਿਕਸ਼ਾ ਚਾਲਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।