ਲੁਧਿਆਣਾ ਤੋਂ ਵੱਡੀ ਖ਼ਬਰ : ਵਿਅਕਤੀ ਨੇ ਵਿਹੜੇ ''ਚ ਰਹਿੰਦੇ 2 ਮਾਸੂਮਾਂ ਦੇ ਗਲੇ ਵੱਢ ਕੀਤਾ ਕਤਲ, ਮਗਰੋਂ ਕੀਤੀ ਖ਼ੁਦਕੁਸ਼ੀ

03/06/2021 12:51:32 PM

ਲੁਧਿਆਣਾ (ਰਾਜ) : ਇੱਥੋਂ ਦੇ ਜਮਾਲਪੁਰ ਅਰਬਨ ਅਸਟੇਟ 'ਚ ਉਸ ਵੇਲੇ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ, ਜਦੋਂ ਇਕ ਵਿਅਕਤੀ ਨੇ ਆਪਣੇ ਗੁਆਂਢ 'ਚ ਰਹਿੰਦੇ 2 ਮਾਸੂਮ ਬੱਚਿਆਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਮਗਰੋਂ ਖ਼ੁਦ ਵੀ ਫ਼ਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਥਾਣਾ ਫੋਕਲ ਪੁਆਇੰਟ ਦੀ ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਮਾਲਪੁਰ ਅਰਬਨ ਅਸਟੇਟ 'ਚ ਸਥਿਤ ਇਕ ਘਰ ਦੇ ਵਿਹੜੇ 'ਚ ਇਕ ਪਰਿਵਾਰ ਰਹਿੰਦਾ ਹੈ।

ਇਹ ਵੀ ਪੜ੍ਹੋ : ਚੀਨ ਦੇ ਬਾਰਡਰ ਤੋਂ ਆਈ ਦੁਖ਼ਦਾਈ ਖ਼ਬਰ, ਪੰਜਾਬ ਦੇ ਪੁੱਤ ਨੇ ਦੇਸ਼ ਲਈ ਕੁਰਬਾਨ ਕੀਤੀ ਜਾਨ (ਤਸਵੀਰਾਂ)

ਉਸੇ ਵਿਹੜੇ 'ਚ ਵੱਖਰੇ ਤੌਰ 'ਤੇ ਸਿਲੇਂਦਰ ਨਾਂ ਦਾ ਵਿਅਕਤੀ ਵੀ ਰਹਿੰਦਾ ਹੈ। ਵਿਹੜੇ 'ਚ ਰਹਿਣ ਵਾਲੇ ਪਰਿਵਾਰ 'ਚ ਇਕ ਬੀਬੀ, ਉਸ ਦਾ ਪਤੀ ਅਤੇ 2 ਬੱਚੇ ਰਜਨੀਸ਼ (8) ਅਤੇ ਮਨੀਸ਼ (5) ਸ਼ਾਮਲ ਹੈ। ਪੁਲਸ ਮੁਤਾਬਕ ਸਿਲੇਂਦਰ ਕਾਫੀ ਦੇਰ ਤੋਂ ਪਰਿਵਾਰ ਦੀ ਜਨਾਨੀ 'ਤੇ ਗਲਤ ਨਜ਼ਰ ਰੱਖਦਾ ਸੀ, ਜਿਸ ਕਾਰਨ ਉਸ ਦੀ ਕਈ ਵਾਰ ਜਨਾਨੀ ਦੇ ਪਤੀ ਨਾਲ ਲੜਾਈ ਵੀ ਹੋਈ।

ਇਹ ਵੀ ਪੜ੍ਹੋ : ਪਾਖੰਡੀ ਬਾਬੇ ਨੇ ਆਸ਼ਰਮ 'ਚ ਬੁਲਾ ਕੁੜੀ ਨਾਲ ਕੀਤਾ ਜਬਰ-ਜ਼ਿਨਾਹ, ਫਿਰ ਕਤਲ ਕਰਕੇ ਖੇਤਾਂ 'ਚ ਸੁੱਟੀ ਲਾਸ਼

ਅੱਜ ਸਵੇਰੇ ਕਰੀਬ 10 ਵਜੇ ਜਦੋਂ ਉਕਤ ਜਨਾਨੀ ਦਾ ਪਤੀ ਕੰਮ 'ਤੇ ਚਲਾ ਗਿਆ ਤਾਂ ਸਿਲੇਂਦਰ ਨੇ ਉਸ ਦੇ ਦੋਹਾਂ ਬੱਚਿਆਂ ਨੂੰ ਆਪਣੇ ਕਮਰੇ 'ਚ ਡੱਕ ਲਿਆ ਅਤੇ ਦੋਹਾਂ ਦੇ ਗਲੇ ਵੱਢ ਕੇ ਬੇਰਹਿਮੀ ਨਾਲ ਉਨ੍ਹਾਂ ਦਾ ਕਤਲ ਕਰ ਦਿੱਤਾ।

ਇਹ ਵੀ ਪੜ੍ਹੋ : ਖ਼ੂਨ ਦੇ ਰਿਸ਼ਤੇ ਤਾਰ-ਤਾਰ ਕਰਦਿਆਂ ਘਰ ਦੇ ਵਿਹੜੇ 'ਚ ਕਤਲ ਕੀਤਾ ਛੋਟਾ ਭਰਾ, ਪੁਲਸ ਨੇ ਇੰਝ ਕਢਵਾਈ ਸੱਚਾਈ

ਇਸ ਤੋਂ ਬਾਅਦ ਸਿਲੇਂਦਰ ਨੇ ਖ਼ੁਦ ਵੀ ਫ਼ਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਫਿਲਹਾਲ ਮੌਕੇ 'ਤੇ ਪੁੱਜੀ ਪੁਲਸ ਵੱਲੋਂ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਨੋਟ : ਲੁਧਿਆਣਾ 'ਚ ਵਾਪਰੀ ਉਪਰੋਕਤ ਖ਼ੌਫਨਾਕ ਘਟਨਾ ਬਾਰੇ ਦਿਓ ਆਪਣੀ ਰਾਏ
 

Babita

This news is Content Editor Babita