ਅੰਨ੍ਹੇ ਕਤਲ ਦੀ ਸੁਲਝੀ ਗੁੱਥੀ: ਪ੍ਰੇਮ ਸਬੰਧਾਂ ’ਚ ਰੋੜਾ ਬਣੇ ਪਤੀ ਦਾ ਆਸ਼ਕ ਨਾਲ ਮਿਲ ਪਤਨੀ ਨੇ ਕੀਤਾ ਸੀ ਕਤਲ

02/09/2021 10:06:59 AM

ਪਟਿਆਲਾ/ਨਾਭਾ (ਬਲਜਿੰਦਰ, ਜੈਨ, ਭੂਪਾ) - ਹਫ਼ਤਾ ਪਹਿਲਾਂ ਦਸ਼ਮੇਸ਼ ਕਾਲੋਨੀ ਨਾਭਾ ਵਿਖੇ ਕਿਰਾਏ ਦੇ ਮਕਾਨ ’ਚ ਰਹਿਣ ਵਾਲੇ ਜਤਿੰਦਰ ਕੁਮਾਰ ਪੁੱਤਰ ਰਾਜਿੰਦਰ ਕੁਮਾਰ ਨਾਂ ਦੇ ਵਿਅਕਤੀ ਦੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਦਾ ਪੁਲਸ ਨੇ ਦਾਅਵਾ ਕੀਤਾ ਹੈ। ਜਾਣਕਾਰੀ ਮੁਤਾਬਕ ਜਤਿੰਦਰ ਕੁਮਾਰ ਉਰਫ ਸੈਂਟੀ ਦਾ ਕਤਲ ਉਸ ਦੀ ਪਤਨੀ ਸਰਬਜੀਤ ਕੌਰ ਉਰਫ ਮਹਿਕ ਦੇ ਆਸ਼ਕ ਹਰਜੀਤ ਸਿੰਘ ਪੁੱਤਰ ਦਵਿੰਦਰ ਸਿੰਘ ਅਤੇ ਹਰਬਲਵੀਰ ਸਿੰਘ ਪੁੱਤਰ ਰਾਜਵੀਰ ਸਿੰਘ ਵਾਸੀਆਨ ਪਿੰਡ ਬੁਰਜ ਬਘੇਲ ਸਿੰਘ ਵਾਲਾ ਥਾਣਾ ਅਮਰਗੜ੍ਹ ਜ਼ਿਲ੍ਹਾ ਸੰਗਰੂਰ ਨੇ ਕੀਤਾ ਹੈ। ਪੁਲਸ ਨੇ ਕਤਲ ਕਰਨ ਦੇ ਦੋਸ਼ ’ਚ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਪੜ੍ਹੋ ਇਹ ਵੀ ਖ਼ਬਰ - ਦਿਲ ਦੀ ਧੜਕਣ ਵਧਣ ਅਤੇ ਘਟਣ ਦੀ ਸਮੱਸਿਆ ਤੋਂ ਕੀ ਤੁਸੀਂ ਵੀ ਹੋ ਪਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖ਼ੇ

ਐੱਸ. ਐੱਸ. ਪੀ. ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਰਘਵੀਰ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਗਿੱਲ ਸਟਰੀਟ ਮੈਹਸ ਗੇਟ ਨਾਭਾ, ਜ਼ਿਲ੍ਹਾ ਪਟਿਆਲਾ ਨੇ ਥਾਣਾ ਕੋਤਵਾਲੀ ਨਾਭਾ ਨੂੰ ਸੂਚਨਾ ਦਿੱਤੀ ਸੀ ਕਿ ਉਸ ਦਾ ਜਵਾਈ ਜਤਿੰਦਰ ਕੁਮਾਰ ਉਰਫ ਸੈਂਟੀ ਪੁੱਤਰ ਰਜਿੰਦਰ ਕੁਮਾਰ ਵਾਸੀ ਦਸ਼ਮੇਸ ਕਾਲੋਨੀ ਪਟਿਆਲਾ ਗੇਟ ਨਾਭਾ ਵਿਖੇ ਰਹਿੰਦਾ ਸੀ। ਮਿਤੀ 28 ਜਨਵਰੀ ਨੂੰ ਜਤਿੰਦਰ ਕੁਮਾਰ ਬਲੈਰੋ ਗੱਡੀ ਲੈ ਕੇ ਮਾਲੇਰਕੋਟਲਾ ਗਿਆ, ਜਿੱਥੋਂ ਉਸ ਨੇ ਮਾਨਸਾ ਤੇ ਲੁਧਿਆਣਾ ਲਈ ਸਾਮਾਨ ਲੋਡ ਕੀਤਾ ਸੀ। ਬੀਤੀ 29 ਜਨਵਰੀ ਨੂੰ ਜਦੋਂ ਉਹ ਮਾਲੇਰਕੋਟਲਾ ਤੋਂ ਨਾਭਾ ਨੂੰ ਵਾਪਸ ਆ ਰਿਹਾ ਸੀ ਤਾਂ ਅਮਰਗੜ੍ਹ ਨੇੜੇ ਜਤਿੰਦਰ ਕੁਮਾਰ ਨਾਲੋਂ ਉਸ ਦੀ ਪਤਨੀ ਸਰਬਜੀਤ ਕੌਰ ਉਰਫ ਮਹਿਕ ਦਾ ਫੋਨ ’ਤੇ ਸੰਪਰਕ ਟੁੱਟ ਗਿਆ ਸੀ। ਉਸ ਤੋਂ ਬਾਅਦ ਜਤਿੰਦਰ ਕੁਮਾਰ ਉਰਫ ਸੈਂਟੀ ਦੀ ਕਾਫੀ ਭਾਲ ਕੀਤੀ ਗਈ, ਜੋ ਨਹੀਂ ਮਿਲਿਆ।

ਪੜ੍ਹੋ ਇਹ ਵੀ ਖ਼ਬਰ - Health Tips : ਖਾਣਾ ਖਾਣ ਤੋਂ ਬਾਅਦ ਕੀ ਤੁਸੀਂ ਵੀ ਢਿੱਡ ’ਚ ਭਾਰੀਪਨ ਮਹਿਸੂਸ ਕਰਦੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਥਾਣਾ ਕੋਤਵਾਲੀ ਨਾਭਾ ਨੇ ਕੇਸ ਦਰਜ ਕਰ ਲਿਆ। ਇਸੇ ਦੌਰਾਨ ਮਿਤੀ 30 ਜਨਵਰੀ ਨੂੰ ਜਤਿੰਦਰ ਕੁਮਾਰ ਉਰਫ ਸੈਂਟੀ ਉਕਤ ਦੀ ਬਲੈਰੋ ਗੱਡੀ ਰੋਹਟੀ ਪੁਲ ਤੋਂ ਜੋੜੇਪੁਲ ਵਾਲੀ ਸਾਈਡ ਰੋਡ ਉੱਪਰ ਲਾਵਾਰਿਸ ਖੜ੍ਹੀ ਬਰਾਮਦ ਹੋਈ ਸੀ ਅਤੇ 2 ਫਰਵਰੀ ਨੂੰ ਜਤਿੰਦਰ ਕੁਮਾਰ ਉਰਫ ਸੈਂਟੀ ਦੀ ਲਾਸ਼ ਰੋਹਟੀ ਪੁੱਲ ਨਹਿਰ ’ਚੋਂ ਬਰਾਮਦ ਹੋਈ ਸੀ। ਜਤਿੰਦਰ ਕੁਮਾਰ ਦਾ ਰੱਸੀ ਨਾਲ ਗਲ ਘੁਟ ਕੇ ਕਤਲ ਕਰ ਕੇ ਉਸ ਦੀ ਗੱਡੀ ਨਹਿਰ ਦੀ ਪਟੜੀ ’ਤੇ ਖੜ੍ਹੀ ਕਰ ਲਾਸ਼ ਨੂੰ ਖੁਰਦ-ਬੁਰਦ ਕਰਨ ਦੀ ਨੀਅਤ ਨਾਲ ਨਹਿਰ ’ਚ ਸੁੱਟ ਦਿੱਤਾ ਗਿਆ ਸੀ। ਇਸ ਤੋਂ ਬਾਅਦ ਕੇਸ ’ਚ 302, 201, 34, 120 ਬੀ ਆਈ. ਪੀ. ਸੀ. ਦਾ ਵਾਧਾ ਕੀਤਾ ਗਿਆ।

ਪੜ੍ਹੋ ਇਹ ਵੀ ਖ਼ਬਰ - ਕਿਸੇ ਵੀ ਰਿਸ਼ਤੇ ਨੂੰ ਜੇਕਰ ਤੁਸੀਂ ਬਣਾਉਣਾ ਚਾਹੁੰਦੇ ਹੋ ਮਜ਼ਬੂਤ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ

ਇਸ ਅੰਨ੍ਹੇ ਕਤਲ ਕੇਸ ਨੂੰ ਟਰੇਸ ਕਰਨ ਲਈ ਐੱਸ. ਪੀ. ਇਨਵੈਸਟੀਗੇਸ਼ਨ ਹਰਮੀਤ ਸਿੰਘ ਹੁੰਦਲ ਅਤੇ ਡੀ. ਐੱਸ. ਪੀ. ਡੀ. ਕ੍ਰਿਸ਼ਨ ਕੁਮਾਰ ਪੈਂਥੇ ਪਟਿਆਲਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਇੰਸਪੈਕਟਰ ਰਾਹੁਲ ਕੌਸ਼ਲ ਇੰਚਾਰਜ ਸੀ. ਆਈ. ਏ. ਸਟਾਫ ਪਟਿਆਲਾ ਵੱਲੋਂ ਗਠਿਤ ਟੀਮਾਂ ਨੇ ਵੱਖ-ਵੱਖ ਐਂਗਲਾਂ ਤੋਂ ਤਫਤੀਸ਼ ਨੂੰ ਅਮਲ ’ਚ ਲਿਆਂਦਾ। ਟੀਮਾਂ ਵੱਲੋਂ ਅਮਰਗੜ੍ਹ ਤੋਂ ਰੋਹਟੀ ਛੰਨਾ ਪੁੱਲ ਤੱਕ ਆਉਣ-ਜਾਣ ਵਾਲੇ ਸਾਰੇ ਰੂਟ ਵਾਲੇ ਕੈਮਰਿਆਂ ਦੀ ਰਿਕਾਰਡਿੰਗ ਚੈੱਕ ਕੀਤੀ ਗਈ। ਟੈਕਨੀਕਲ ਐਂਗਲ ਤੋਂ ਵਿਸ਼ਲੇਸ਼ਣ ਕੀਤਾ ਗਿਆ, ਜਿਸ ’ਤੇ ਜਤਿੰਦਰ ਕੁਮਾਰ ਉਰਫ ਸੈਂਟੀ ਉਕਤ ਦੇ ਇਸ ਅੰਨ੍ਹੇ ਕਤਲ ’ਚ ਹਰਜੀਤ ਸਿੰਘ ਪੁੱਤਰ ਦਵਿੰਦਰ ਸਿੰਘ ਅਤੇ ਹਰਬਲਵੀਰ ਸਿੰਘ ਪੁੱਤਰ ਰਾਜਵੀਰ ਸਿੰਘ ਵਾਸੀਆਨ ਪਿੰਡ ਬੁਰਜ ਬਘੇਲ ਸਿੰਘ ਵਾਲਾ ਥਾਣਾ ਅਮਰਗੜ੍ਹ ਜ਼ਿਲ੍ਹਾ ਸੰਗਰੂਰ ਅਤੇ ਮ੍ਰਿਤਕ ਦੀ ਪਤਨੀ ਸਰਬਜੀਤ ਕੌਰ ਉਰਫ ਮਹਿਕ ਦਾ ਹੱਥ ਹੋਣ ਬਾਰੇ ਨਾਮ ਸਾਹਮਣੇ ਆਉਣੇ ਪਾਏ ਗਏ। ਤਿੰਨਾਂ ਨੂੰ ਐੱਸ. ਆਈ. ਹਰਿੰਦਰ ਸਿੰਘ ਸੀ. ਆਈ. ਏ. ਸਟਾਫ ਦੀ ਅਗਵਾਈ ਵਾਲੀ ਟੀਮ ਨੇ ਟੀ-ਪੁਆਇੰਟ ਪਿੰਡ ਮੋਹਾਲੀ-ਅਮਰਗੜ੍ਹ ਰੋਡ ’ਤੇ ਗ੍ਰਿਫ਼ਤਾਰ ਕਰ ਲਿਆ ਗਿਆ।

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤ ਅਨੁਸਾਰ : ਇਸ ਦਿਸ਼ਾ ‘ਚ ਬੈਠ ਕੇ ਕਰੋ ਕੰਮ, ਜ਼ਿੰਦਗੀ ’ਚ ਹਮੇਸ਼ਾ ਹੋਵੇਗੀ ਤਰੱਕੀ

rajwinder kaur

This news is Content Editor rajwinder kaur