ਪਟਿਆਲਾ ਜ਼ਿਲ੍ਹੇ ''ਚ ਵੱਡੀ ਵਾਰਦਾਤ, ਅੱਲੜ੍ਹ ਉਮਰ ਦੇ ਮੁੰਡੇ ਵੱਲੋਂ ਚੌਂਕੀਦਾਰ ਦਾ ਬੇਰਹਿਮੀ ਨਾਲ ਕਤਲ

11/10/2020 2:40:41 PM

ਪਟਿਆਲਾ (ਪਰਮੀਤ) : ਪਟਿਆਲਾ ਜ਼ਿਲ੍ਹੇ ਦੇ ਪਿੰਡ ਮਦਨਪੁਰ 'ਚ ਉਸ ਵੇਲੇ ਵੱਡੀ ਵਾਰਦਾਤ ਵਾਪਰੀ, ਜਦੋਂ ਇਕ ਅੱਲ੍ਹੜ ਉਮਰ ਦੇ ਮੁੰਡੇ ਵੱਲੋਂ ਚੌਂਕੀਦਾਰ ਦਾ ਕਤਲ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਚੌਂਕੀਦਾਰ ਅਤੇ ਅੱਲ੍ਹੜ ਉਮਰ ਦੇ ਮੁੰਡੇ ਵਿਚਕਾਰ ਦੋਸਤੀ ਸੀ।

ਇਹ ਵੀ ਪੜ੍ਹੋ : ਕਾਂਸਟੇਬਲ ਬੀਬੀ ਦੇ ਮੰਗੇਤਰ ਨੇ ਚਾੜ੍ਹਿਆ ਚੰਨ, ਠਾਕੇ ਦੀਆਂ ਤਸਵੀਰਾਂ ਮਿਟਾਈਆਂ, ਹੈਰਾਨ ਕਰਦਾ ਹੈ ਪੂਰਾ ਮਾਮਲਾ

ਦੋਹਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਣ ਲੱਗੀ ਅਤੇ ਇਹ ਤਕਰਾਰ ਇੰਨੀ ਵੱਧ ਗਈ ਕਿ ਅੱਲੜ੍ਹ ਉਮਰ ਦੇ ਮੁੰਡੇ ਨੇ ਚੌਂਕੀਦਾਰ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ 35 ਸਾਲਾ ਰਣਬੀਰ ਸਿੰਘ ਵੱਜੋਂ ਕੀਤੀ ਗਈ ਹੈ।

ਇਹ ਵੀ ਪੜ੍ਹੋ : ਨੂੰਹ-ਪੋਤੀ ਨੇ ਤਸ਼ੱਦਦ ਢਾਹੁੰਦਿਆਂ ਘਰੋਂ ਕੱਢਿਆ ਬਜ਼ੁਰਗ, ਦੁਖੀ ਵਿਅਕਤੀ ਨੇ ਖ਼ੁਦ ਨੂੰ ਅੱਗ ਲਾ ਕੇ ਗੁਆਈ ਜਾਨ

ਇਸ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪੁੱਜੀ ਪੁਲਸ ਵੱਲੋਂ ਜਦੋਂ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਚੈੱਕ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਚੌਂਕੀਦਾਰ ਦਾ ਕਤਲ ਕਿਵੇਂ ਹੋਇਆ ਹੈ। ਫਿਲਹਾਲ ਪੁਲਸ ਵੱਲੋਂ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਕੈਮਰੇ ਦੀ ਫੁਟੇਜ ਤੋਂ ਮੁਲਜ਼ਮ ਦੀ ਪਛਾਣ ਹੋ ਗਈ ਹੈ, ਜਿਸ ਤੋਂ ਬਾਅਦ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ : NRI ਮੁੰਡੇ ਨਾਲ ਮੰਗਣੀ ਕਰਵਾ ਕਿਸੇ ਹੋਰ ਨਾਲ ਲਏ ਸੱਤ ਫੇਰੇ, ਹੁਣ ਪੈ ਗਿਆ ਵੱਡਾ ਪੰਗਾ

Babita

This news is Content Editor Babita