ਕਤਲ ਕੇਸ ਦਾ ਇਕ ਦੋਸ਼ੀ ਗ੍ਰਿਫਤਾਰ, ਮਾਮਲਾ ਦਰਜ

12/11/2017 4:36:47 PM


ਗੁਰੂਹਰਸਹਾਏ (ਆਵਲਾ) - ਬੀਤੀ 17 ਨਵੰਬਰ ਨੂੰ ਥਾਣਾ ਗੁਰੂਹਰਸਹਾਏ ਵਿਚ ਦਰਜ ਕਤਲ ਕਰਨ ਦੇ ਮਾਮਲੇ 'ਚ ਪੁਲਸ ਨੇ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਜਾਣਕਾਰੀ ਦਿੰਦੇ ਥਾਣਾ ਮੁਖੀ ਸ੍ਰ: ਭਪਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾ ਵਿਚ ਮੁਦੱਈ ਪ੍ਰੇਮ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਕਮਰੇ ਵਾਲਾ ਨੇ ਦੋਸ਼ ਲਾਇਆ ਕਿ 16 ਨਵੰਬਰ ਨੂੰ ਉਹ ਆਪਣੀ ਜ਼ਮੀਨ 'ਚ ਬੋਰ ਕਰਵਾ ਰਹੇ ਸਨ ਕਿ ਦੋਸ਼ੀ ਬਹਾਲ ਸਿੰਘ ਪੁੱਤਰ ਬਹਾਦਰ ਸਿੰਘ, ਮੱਲ ਸਿੰਘ ਪੁੱਤਰ ਬਹਾਦਰ ਸਿੰਘ, ਲਾਲ ਸਿੰਘ ਪੁੱਤਰ ਬਹਾਦਰ ਸਿੰਘ, ਦੌਲਤ ਸਿੰਘ ਪੁੱਤਰ ਨਾਦਰ ਸਿੰਘ, ਬਲਦੇਵ ਸਿੰਘ ਪੁੰਤਰ ਹੰਸਾ, ਬਗੀਚਾ ਸਿੰਘ ਪੁੱਤਰ ਫੌਜਾ ਸਿੰਘ, ਚਰਨਜੀਤ ਸਿੰਘ ਪੁੱਤਰ ਬਹਾਲ ਸਿੰਘ ਅਤੇ 4 ਅਣਪਛਾਤੇ ਆਦਮੀਆਂ ਨੇ ਉਸਦੇ ਭਰਾ 'ਤੇ ਜਾਨਲੇਵਾ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਉਨ੍ਹਾਂ ਦੱਸਿਆ ਕਿ ਪੁਲਸ ਨੇ ਨਾਮਜ਼ਦ ਵਿਅਕਤੀਆਂ ਖਿਲਾਫ ਇਰਾਦਾ ਕਤਲ ਦੇ ਜੁਰਮਾਂ ਤਹਿਤ ਪਰਚਾ ਦਰਜ ਕੀਤਾ ਗਿਆ ਸੀ ਪਰ ਜ਼ਖਮੀ ਦੀ ਮੌਤ ਹੋ ਜਾਣ 'ਤੇ ਪੁਲਸ ਕਤਲ ਕੇਸ ਦੀ ਧਾਰਾ ਲਗਾ ਦਿੱਤੀ। ਪੁਲਸ ਨੂੰ ਗੁਪਤ ਸੂਚਨਾ ਮਿਲੀ ਕਿ ਪਿੰਡ ਜੀਵਾ ਅਰਾਈ ਦੇ ਬੱਸ ਸਟੈਂਡ 'ਤੇ ਕਤਲ ਦਾ ਦੋਸ਼ੀ ਮੱਲ ਸਿੰਘ ਪੁੱਤਰ ਬਹਾਦਰ ਸਿੰਘ ਖੜਾ ਹੈ, ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਮੌਕੇ ਐਸ. ਆਈ. ਹਰਬੰਸ ਸਿੰਘ, ਐਚ. ਸੀ. ਗੁਰਦੇਵ ਸਿੰਘ ਆਦਿ ਪੁਲਸ ਮੁਲਾਜ਼ਮ ਮੌਜੂਦ ਸਨ।