ਬਜ਼ੁਰਗ ਔਰਤ ਦਾ ਤੇਜ਼ਧਾਰ ਹਥਿਆਰ ਨਾਲ ਕੀਤਾ ਕਤਲ

04/26/2018 6:14:18 AM

ਜੋਧਾਂ(ਡਾ. ਪ੍ਰਦੀਪ)-ਪੁਲਸ ਥਾਣਾ ਜੋਧਾਂ ਅਧੀਨ ਪੈਂਦੇ ਪਿੰਡ ਬੋਪਾਰਾਏ ਕਲਾਂ ਵਿਖੇ ਇਕ ਬਜ਼ੁਰਗ ਔਰਤ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਥਾਣਾ ਜੋਧਾਂ ਦੇ ਮੁੱਖ ਮੁਨਸ਼ੀ ਲਖਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਹਰਵਿੰਦਰ ਕੌਰ (70) ਪਤਨੀ ਦਰਸ਼ਨ ਸਿੰਘ ਵਾਸੀ ਪਿੰਡ ਹਾਂਸ ਕਲਾਂ ਥਾਣਾ ਦਾਖਾ ਜਿਹੜੀ ਕਿ ਕਥਿਤ ਦੋਸ਼ੀ ਸੁਰਿੰਦਰ ਪਾਲ ਸਿੰਘ ਉਰਫ ਬਿੱਟੂ ਸਪੁੱਤਰ ਦਰਸ਼ਨ ਸਿੰਘ ਵਾਸੀ ਬੋਪਾਰਾਏ ਕਲਾਂ ਵਿਖੇ ਦੋਸ਼ੀ ਦੀ ਮਾਤਾ ਬਲਜੀਤ ਕੌਰ ਦੀ ਮੌਤ 'ਤੇ ਅਫਸੋਸ ਕਰਨ ਆਈ ਸੀ। ਕਥਿਤ ਦੋਸ਼ੀ ਨੇ ਹਰਵਿੰਦਰ ਕੌਰ 'ਤੇ ਦਾਤ ਨਾਲ ਦੋ ਵਾਰ ਉਸਦੀ ਗਰਦਨ 'ਤੇ ਕੀਤੇ ਤੇ ਹਰਵਿੰਦਰ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਥਾਣਾ ਜੋਧਾਂ ਦੇ ਮੁਖੀ ਜਸਵੀਰ ਸਿੰਘ, ਏ. ਐੱਸ. ਆਈ. ਰੁਪਿੰਦਰ ਸਿੰਘ ਤੇ ਹਰਪ੍ਰੀਤ ਸਿੰਘ ਤੋਂ ਇਲਾਵਾ ਐੱਸ. ਪੀ. ਡੀ. ਰੁਪਿੰਦਰ ਭਾਰਦਵਾਜ, ਡੀ. ਐੱਸ. ਪੀ. ਜਸਵਿੰਦਰ ਸਿੰਘ ਬਰਾੜ ਮੌਕੇ 'ਤੇ ਪੁੱਜ ਗਏ। ਪੁਲਸ ਥਾਣਾ ਜੋਧਾਂ ਵੱਲੋਂ ਮੁਕੱਦਮਾ ਨੰਬਰ 82 ਧਾਰਾ 302 ਤਹਿਤ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਹੈ। ਦੋਸ਼ੀ ਪੁਲਸ ਦੀ ਗ੍ਰਿਫਤ ਤੋਂ ਬਾਹਰ ਹੈ।