ਮਾਮਲਾ ਮਮਤਾ ਦੀ ਮੌਤ ਦਾ ਮਾਂ ਨੇ ਬੇਟੇ ਕੋਲੋਂ ਹੀ ਲੈਣੇ ਸਨ ਇਕ ਲੱਖ ਰੁਪਏ

09/23/2017 6:21:52 AM

ਜਲੰਧਰ(ਮਹੇਸ਼)—ਵੀਰਵਾਰ ਨੂੰ ਦਿਨ ਦਿਹਾੜੇ ਕਰੋਲ ਬਾਗ ਵਿਚ ਮਮਤਾ ਪਤਨੀ ਪ੍ਰਦੀਪ ਕੁਮਾਰ ਦਾ ਤੇਜ਼ਧਾਰ ਚਾਕੂ ਨਾਲ ਗਲਾ ਵੱਢ ਦੇਣ ਦੀ ਘਟਨਾ ਦੇ ਸੰਬੰਧ ਵਿਚ ਅੱਜ ਕਮਿਸ਼ਨਰੇਟ ਪੁਲਸ ਵਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ ਵਿਚ ਇਸ ਗੱਲ ਦਾ ਖੁਲਾਸਾ ਹੋਇਆ ਕਿ ਮਮਤਾ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਉਸਦੀ ਸੱਸ ਊਸ਼ਾ ਯਾਦਵ ਨੇ ਆਪਣੇ ਹੀ ਬੇਟੇ ਪ੍ਰਦੀਪ ਕੋਲੋਂ ਇਕ ਲੱਖ ਰੁਪਏ ਇਹ ਕਹਿ ਕੇ ਮੰਗੇ ਸਨ ਕਿ ਉਸਨੇ ਇਹ ਪੈਸੇ ਉਸ ਵਿਅਕਤੀ ਨੂੰ ਦੇਣੇ ਹਨ, ਜਿਸ ਨੇ ਵਾਰਦਾਤ ਨੂੰ ਅੰਜਾਮ ਦੇਣਾ ਹੈ ਪਰ ਸ਼ਾਤਿਰ ਊਸ਼ਾ ਨੇ ਆਪਣੀ ਨੂੰਹ ਨੂੰ ਮਾਰਨ ਲਈ ਹਿਮਾਚਲ ਪ੍ਰਦੇਸ਼ ਦੇ ਜ਼ਿਲਾ ਊਨਾ ਵਿਚ ਥਾਣਾ ਗਗਰੇਟ ਦੇ ਪਿੰਡ ਅਮਬੂਟਾ ਵਾਸੀ ਕਸ਼ਮੀਰ ਸਿੰਘ ਉਰਫ ਸੋਢੀ ਪੁੱਤਰ ਕਾਬੁਲ ਸਿੰਘ ਸੈਣੀ ਨਾਲ ਸਿਰਫ 20 ਹਜ਼ਾਰ ਰੁਪਏ 'ਚ ਸੌਦਾ ਕਰ ਲਿਆ ਤੇ 80 ਹਜ਼ਾਰ ਰੁਪਏ ਖੁਦ ਆਪਣੇ ਕੋਲ ਰੱਖਣੇ ਸਨ।  ਇਹ ਪੈਸੇ ਪ੍ਰਦੀਪ ਨੇ ਆਪਣੀ ਮਾਂ ਨੂੰ ਕੰਮ ਪੂਰਾ ਹੋਣ 'ਤੇ ਦੇਣੇ ਸਨ।
ਪ੍ਰੈੱਸ ਕਾਨਫਰੰਸ ਵਿਚ ਏ. ਡੀ. ਸੀ. ਪੀ. ਸਿਟੀ 1 ਕੁਲਵੰਤ ਸਿੰਘ ਹੀਰ ਨੇ ਦੱਸਿਆ ਕਿ ਇਹ ਖੁਲਾਸਾ ਤਿੰਨਾਂ ਮੁਲਜ਼ਮਾਂ ਊਸ਼ਾ ਪਤਨੀ ਸਵ. ਰਾਮ ਅਵਤਾਰ, ਪ੍ਰਦੀਪ ਕੁਮਾਰ ਤੇ ਕਸ਼ਮੀਰ ਸਿੰਘ ਉਰਫ ਸੋਢੀ ਦੀ ਕਾਕੀ ਪਿੰਡ ਚੌਕ ਨੇੜੇ ਹੋਈ ਗ੍ਰਿਫਤਾਰੀ ਤੋਂ ਬਾਅਦ ਪੁੱਛਗਿੱਛ ਦੌਰਾਨ ਹੋਇਆ। ਮਮਤਾ ਦੀ ਮਾਂ ਸੰਤੋਸ਼ ਯਾਦਵ ਪਤਨੀ ਰਾਮ ਸੇਵਕ ਵਾਸੀ ਮਹਾਸਿੰਘ ਨਗਰ ਲੋਹਾਰਾ ਰੋਡ ਲੁਧਿਆਣਾ ਅਨੁਸਾਰ ਉਨ੍ਹਾਂ ਦੀ ਬੇਟੀ ਦੀ ਸੱਸ ਊਸ਼ਾ ਆਪਣੀ ਨੂੰਹ ਕੋਲੋਂ ਮਕਾਨ ਖਾਲੀ ਕਰਵਾਉਣਾ ਚਾਹੁੰਦੀ ਸੀ ਜੋ ਉਨ੍ਹਾਂ ਦੀ ਬੇਟੀ ਛੱਡਣ ਨੂੰ ਤਿਆਰ ਨਹੀਂ ਸੀ, ਜਿਸ ਕਾਰਨ ਮਾਂ-ਪੁੱਤ  ਊਸ਼ਾ ਤੇ ਪ੍ਰਦੀਪ ਉਸਦੀ ਜਾਨ ਦੇ ਦੁਸ਼ਮਣ ਬਣ ਗਏ। ਊਸ਼ਾ ਨੇ ਜਿਸ ਘਰ ਵਿਚ ਮਮਤਾ ਰਹਿੰਦੀ ਸੀ, ਉਸਨੂੰ ਸਾਲ 2015 ਵਿਚ ਛੱਡ ਦਿੱਤਾ ਸੀ ਤੇ ਅੱਜ ਕਲ ਉਹ ਲੰਮਾ ਪਿੰਡ ਚੌਕ ਨੇੜੇ ਰਹਿ ਰਹੀ ਸੀ। ਮਾਂ ਤੇ ਬੇਟਾ ਦੋਵੇਂ ਮਮਤਾ ਨੂੰ 4 ਸਾਲ ਤੋਂ ਪ੍ਰੇਸ਼ਾਨ ਕਰ ਰਹੇ ਸਨ। ਏ. ਡੀ. ਸੀ. ਪੀ. ਹੀਰ ਨੇ ਦੱਸਿਆ ਕਿ ਹੱਤਿਆ ਦੀ ਕੋਸ਼ਿਸ਼ ਦੇ ਕੇਸ ਵਿਚ ਨਾਮਜ਼ਦ ਕੀਤੇ ਗਏ ਤਿੰਨਾਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਇਸ ਮੌਕੇ ਏ. ਸੀ. ਪੀ. ਸੈਂਟਰਲ ਸਤਿੰਦਰ ਕੁਮਾਰ ਚੱਢਾ, ਐੱਸ. ਐੱਚ. ਓ. ਰਾਮਾ ਮੰਡੀ ਰਾਜੇਸ਼ ਠਾਕੁਰ ਤੇ ਏ. ਐੱਸ. ਆਈ. ਗੁਰਮੇਲ ਸਿੰਘ ਵੀ ਮੌਜੂਦ ਸਨ।
ਇੰਡੀਗੋ ਕਾਰ ਤੇ ਚਾਕੂ ਸਣੇ ਹੋਰ ਸਾਮਾਨ ਬਰਾਮਦ : ਮਮਤਾ ਨੂੰ ਮੌਤ ਦੇ ਘਾਟ ਉਤਾਰਨ ਲਈ ਮੁਲਜ਼ਮਾਂ ਵਲੋਂ ਵਰਤੀ ਗਈ ਇੰਡੀਗੋ ਕਾਰ ਵੀ ਪੁਲਸ ਨੇ ਕਬਜ਼ੇ ਵਿਚ ਲੈ ਲਈ ਹੈ। ਇਸ ਤੋਂ ਇਲਾਵਾ ਪਰਸ, ਜਿਸ ਵਿਚ ਆਧਾਰ ਕਾਰਡ, ਡਰਾਈਵਿੰਗ ਲਾਈਸੈਂਸ, 1750 ਰੁਪਏ ਦੀ ਨਕਦੀ, ਚਾਕੂ, ਮਮਤਾ ਦਾ ਪੈਨਾਸੋਨਿਕ ਮੋਬਾਇਲ, ਖੂਨ ਨਾਲ ਲਿੱਬੜੀ ਚੁੰਨੀ ਤੇ ਡੀ. ਬੀ. ਆਰ. ਸਿਸਟਮ ਵੀ ਬਰਾਮਦ ਕਰ ਲਿਆ ਹੈ।  ਕਸ਼ਮੀਰ ਤੇ ਹਿਮਾਚਲ 'ਚ ਵੀ ਦਰਜ ਹਨ ਕਈ ਕੇਸ :  ਪ੍ਰਦੀਪ ਦੀ ਪਤਨੀ ਨੂੰ ਜਾਨ ਤੋਂ ਮਾਰ ਦੇਣ ਲਈ 20 ਹਜ਼ਾਰ ਰੁਪਏ ਦੀ ਸੁਪਾਰੀ ਲੈਣ ਵਾਲੇ ਕਸ਼ਮੀਰ ਸਿੰਘ ਉਰਫ ਸੋਢੀ ਵਾਸੀ ਹਿਮਾਚਲ ਪ੍ਰਦੇਸ਼ ਦੇ ਖਿਲਾਫ ਹਿਮਾਚਲ ਪ੍ਰਦੇਸ਼ ਵਿਚ ਪਹਿਲਾਂ ਵੀ ਕਈ ਕੇਸ ਦਰਜ ਹਨ। ਉਹ ਅਪਰਾਧੀ ਕਿਸਮ ਦਾ ਵਿਅਕਤੀ ਹੋਣ ਕਾਰਨ ਹੀ ਪ੍ਰਦੀਪ ਨੇ ਮਾਂ ਨੇ ਆਪਣੀ ਨੂੰਹ ਦਾ ਕਤਲ ਕਰਨ ਲਈ ਉਸ ਨਾਲ ਸੌਦਾ ਕੀਤਾ ਸੀ।   ਦੀ ਜਾਨ ਨੂੰ ਕੋਈ ਖਤਰਾ ਨਹੀਂ : ਡਾ. ਜੌਹਲ- ਰਾਮਾ ਮੰਡੀ ਦੇ ਜੌਹਲ ਮਲਟੀਸਪੈਸ਼ਲਟੀ ਹਸਪਤਾਲ ਵਿਚ ਵੀਰਵਾਰ ਨੂੰ ਭਰਤੀ ਕਰਵਾਈ ਗਈ ਮਮਤਾ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਹੈ। ਇਹ ਜਾਣਕਾਰੀ ਹਸਪਤਾਲ ਦੇ ਪ੍ਰਮੁੱਖ ਡਾ. ਬੀ. ਐੱਸ. ਜੌਹਲ ਨੇ ਸ਼ੁੱਕਰਵਾਰ ਨੂੰ ਮੀਡੀਆ ਨੂੰ ਦਿੱਤੀ।  ਉਨ੍ਹਾਂ ਦੱਸਿਆ ਕਿ 24 ਘੰਟੇ ਪਹਿਲਾਂ ਦੀ ਹਾਲਤ ਕਾਫੀ ਕ੍ਰਿਟੀਕਲ ਸੀ ਪਰ ਉਸ ਦੇ ਗਲੇ ਦਾ ਤੁਰੰਤ ਆਪ੍ਰੇਸ਼ਨ ਕਰ ਦੇਣ ਤੋਂ ਬਾਅਦ ਉਸਦੀ ਹਾਲਤ ਵਿਚ ਲਗਾਤਾਰ ਸੁਧਾਰ ਆਇਆ। ਗਲੇ ਦੀਆਂ ਨਸਾਂ ਵੱਢੀਆਂ ਜਾਣ ਕਾਰਨ ਉਸਦੀ ਆਵਾਜ਼ ਚਲੇ ਜਾਣ ਦਾ ਖਤਰਾ ਅਜੇ ਬਰਕਰਾਰ ਹੈ ਪਰ ਪੂਰੀ ਸਥਿਤੀ ਇਕ ਹਫਤੇ ਬਾਅਦ ਹੀ ਸਪੱਸ਼ਟ ਹੋਵੇਗੀ।