ਜ਼ਮੀਨ ਦੇ ਝਗੜੇ ''ਚ ਅੱਧੀ ਰਾਤ ਨੂੰ ਖੇਡੀ ਖ਼ੂਨੀ ਖੇਡ, ਭਤੀਜੇ ਨੇ ਤਲਵਾਰਾਂ ਨਾਲ ਵੱਢਿਆ ਤਾਇਆ

08/30/2020 6:47:17 PM

ਬਲਾਚੌਰ ਪੋਜੇਵਾਲ (ਤਰਸੇਮ ਕਟਾਰੀਆ) : ਬੀਤੀ ਰਾਤ ਪਿੰਡ ਪੈਲੀ ਵਿਖੇ 5 ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਘਰ 'ਚ ਦਾਖਲ ਹੋ ਕੇ ਬੇਰਿਹਮੀ ਨਾਲ ਇਕ 57 ਸਾਲ ਵਿਅਕਤੀ ਦਾ ਕਤਲ ਅਤੇ 3 ਨੂੰ ਜ਼ਖਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਐੱਸ. ਐੱਚ. ਓ. ਰਘੁਵੀਰ ਸਿੰਘ ਨੇ ਦੱਸਿਆ ਕਿ ਪਿੰਡ ਪੈਲੀ ਦੇ ਜੰਟੀ ਸਿੰਘ ਪੁੱਤਰ ਬਲਦੇਵ ਸਿੰਘ ਨੇ ਆਪਣੇ ਬਿਆਨ ਦਰਜ ਕਰਵਾਉਂਦੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਬਲਦੇਵ ਸਿੰਘ ਅਤੇ ਜੋਗਾ ਸਿੰਘ ਦੋ ਭਰਾ ਸਨ। ਉਸਦੇ ਚਾਚਾ ਜੋਗਾ ਸਿੰਘ ਕਰੀਬ 14 ਸਾਲ ਤੋਂ ਇੰਗਲੈਂਡ ਰਹਿੰਦੇ ਹਨ ਉਸਦੀ ਚਾਚੀ ਮਨਜੀਤ ਕੌਰ ਨੇ ਕਰੀਬ 7-8 ਸਾਲ ਪਹਿਲਾਂ ਦਾਜ ਦਹੇਜ ਦਾ ਅਤੇ ਜ਼ਮੀਨ ਦਾ ਕੇਸ ਦਰਜ ਕੀਤਾ ਸੀ । ਉਸਦੇ ਚਾਚੇ ਜੋਗਾ ਸਿੰਘ ਦਾ ਪੁੱਤਰ ਰਵਿੰਦਰ ਸਿੰਘ ਉਰਫ਼ ਗੁਰਵਿੰਦਰ ਸਿੰਘ ਉਰਫ਼ ਪੈਲੀ ਮੈਨੂੰ ਤੇ ਮੇਰੇ ਪਿਤਾ ਨੂੰ ਜ਼ਮੀਨ ਦੇ ਮਾਮਲੇ 'ਚ ਮਾਰਨ ਦੀਆਂ ਧਮਕੀਆਂ ਦਿੰਦਾ ਸੀ।

ਇਹ ਵੀ ਪੜ੍ਹੋ :  ਵੱਡੀ ਖ਼ਬਰ : ਕੋਰੋਨਾ ਕਾਰਣ ਅੰਮ੍ਰਿਤਸਰ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਦੀ ਮੌਤ

ਬੀਤੀ ਰਾਤ ਕਰੀਬ 9 ਵਜੇ ਲਾਈਟ ਬੰਦ ਸੀ ਜਿਸ 'ਤੇ ਮੇਰੇ ਚਾਚੇ ਜੋਗਾ ਸਿੰਘ ਦਾ ਮੁੰਡਾ ਰਵਿੰਦਰ ਸਿੰਘ ਉਰਫ ਗੁਰਵਿੰਦਰ ਸਿੰਘ ਪਿੰਡ ਮਜਾਰਾ, ਕਪਤਾਨ ਸਿੰਘ ਪੁੱਤਰ ਸੁਰਿੰਦਰ ਛਿੰਦਾ ਵਾਸੀ ਮਜਾਰਾ, ਮਨਦੀਪ ਕੁਮਾਰ ਪੁੱਤਰ ਭਜਨ ਲਾਲ ਵਾਸੀ ਰੱਕੜ ਢਾਹਾ, ਕਰਨਦੀਪ ਪੁੱਤਰ ਪਵਨ ਕੁਮਾਰ ਵਾਸੀ ਚੰਦਿਆਣੀ ਖ਼ੁਰਦ, ਸੰਦੀਪ ਕੁਮਾਰ (ਸੀਪਾ) ਪੁੱਤਰ ਚਰਨ ਦਾਸ ਵਾਸੀ ਟੱਪਰੀਆਂ ਖੁਰਦ ਨੇ ਸਾਡੇ ਘਰ ਦਾਖਲ ਹੋ ਕੇ ਤੇਜ਼ਧਾਰ ਹਥਿਆਰਾਂ ਕਿਰਪਾਨਾਂ ਅਤੇ ਗੰਡਾਸਿਆਂ ਨਾਲ ਲਲਕਾਰੇ ਮਾਰਦੇ ਹੋਏ ਮੇਰੇ ਪਿਤਾ 'ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ। ਰੌਲਾ ਸੁਣ ਕੇ ਉਹ ਅਤੇ ਉਸਦੀ ਘਰ ਵਾਲੀ ਰਮਨਦੀਪ ਕੌਰ ਅਤੇ ਉਸਦੀ ਭੈਣ ਗੁਰਪ੍ਰੀਤ ਕੌਰ ਛੁਡਾਉਣ ਲਈ ਅੱਗੇ ਆਏ ਤਾਂ ਉਨ੍ਹਾਂ 'ਤੇ ਵੀ ਤਲਵਾਰਾਂ ਨਾਲ ਹਮਲਾ ਕਰ ਦਿੱਤਾ ਜਿਸ 'ਤੇ ਉਹ, ਉਸਦੀ ਭੈਣ ਅਤੇ ਘਰਵਾਲੀ ਗੰਭੀਰ ਜ਼ਖਮੀ ਹੋ ਗਏ ਅਤੇ ਉਸਦੇ ਪਿਤਾ ਦੀ ਮੌਕੇ 'ਤੇ ਮੌਤ ਹੋ ਗਈ। ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਸੜੋਆ ਦਾਖਲ ਕਰਵਾਇਆ ਗਿਆ।

ਇਹ ਵੀ ਪੜ੍ਹੋ :  ਮੋਗਾ ਦੇ ਡੀ. ਸੀ. ਦਫ਼ਤਰ 'ਤੇ ਖ਼ਾਲਿਸਤਾਨੀ ਝੰਡਾ ਲਹਿਰਾਉਣ ਵਾਲੇ ਦੋ ਨੌਜਵਾਨ ਦਿੱਲੀ 'ਚ ਗ੍ਰਿਫ਼ਤਾਰ

ਉਨ੍ਹਾਂ ਦੱਸਿਆ ਕਿ ਇਹ ਸਭ ਕੁਝ ਉਸ ਦੀ ਚਾਚੀ ਮਨਜੀਤ ਕੌਰ ਅਤੇ ਕਾਲਾ ਮਜਾਰਾ ਦੀ ਸ਼ਹਿ 'ਤੇ ਕੀਤਾ ਗਿਆ। ਸੂਚਨਾ ਮਿਲਦੇ ਹੀ ਪੁਲਸ ਪ੍ਰਸ਼ਾਸਨ ਵਲੋਂ ਐੱਸ.ਐੱਸ.ਪੀ.ਅਲਕਾ ਮੀਨਾ, ਐੱਸ. ਪੀ. ਆਪ੍ਰੇਸ਼ਨ ਅਨਿਲ ਕੁਮਾਰ, ਡੀ.ਐੱਸ.ਪੀ. ਦਵਿੰਦਰ ਸਿੰਘ, ਡੀ. ਐੱਸ. ਪੀ. ਹਰਜੀਤ ਸਿੰਘ, ਐੱਸ. ਐੱਚ. ਓ. ਪੋਜੇਵਾਲ ਰਘੁਵੀਰ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਲੈ ਕੇ ਰਵਿੰਦਰ ਸਿੰਘ, ਕਪਤਾਨ ਸਿੰਘ, ਮਨਦੀਪ ਕੁਮਾਰ, ਕਰਨਦੀਪ, ਸੰਦੀਪ ਸੀਪਾ, ਮਨਜੀਤ ਕੌਰ ਪਤਨੀ ਜੋਗਾ ਸਿੰਘ, ਕਾਲਾ ਪੁੱਤਰ ਪਾਲ ਸਿੰਘ ਵਾਸੀ ਮਜਾਰਾ 7 ਵਿਅਕਤੀਆਂ ਖਿਲਾਫ ਧਾਰਾ 302, 449, 323, 148, 149,120 ਤਹਿਤ ਵਿਅਕਤੀਆਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ।

ਇਹ ਵੀ ਪੜ੍ਹੋ :  ਸਰਕਾਰੀ ਅਨਾਜ ਦੀਆਂ ਬੋਰੀਆਂ 'ਚ ਪਾਣੀ ਪਾਉਂਦਿਆਂ ਦੀ ਵੀਡੀਓ ਵਾਇਰਲ

'ਜਗ ਬਾਣੀ' ਟੀਮ ਵੱਲੋਂ ਇਸ ਕਤਲ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਤਾਂ ਸੂਤਰਾਂ ਤੋਂ ਪਤਾ ਲੱਗਾ ਕਿ ਹਮਲਾਵਰਾਂ ਨੇ ਪਹਿਲਾਂ ਘਰ ਦੀ ਲਾਈਟ ਬਾਹਰੋਂ ਕੱਟ ਦਿੱਤੀ ਅਤੇ ਫਿਰ ਘਰ 'ਚ ਦਾਖ਼ਲ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਘਟਨਾ ਨੂੰ ਅੰਜ਼ਾਮ ਦਿੱਤਾ । ਖ਼ਬਰ ਲਿਖੇ ਜਾਣ ਤੱਕ ਪੁਲਸ ਵੱਲੋਂ ਮ੍ਰਿਤਕ ਬਲਦੇਵ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਸੀ। ਮੁਲਜ਼ਮਾਂ ਨੂੰ ਫੜਨ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਸ 'ਚ ਪੁਲਸ ਨੇ ਕੁਝ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ।

ਇਹ ਵੀ ਪੜ੍ਹੋ :  ਮਾਂ ਦੇ 'ਨਾਇਕ' ਪੁੱਤ ਬਣੇ ਖਲਨਾਇਕ, ਦੇਖੋ ਕੀ ਕੀਤਾ ਮਾਂ ਦਾ ਹਾਲ, ਰੋ-ਰੋ ਸੁਣਾਈ ਦਾਸਤਾਨ (ਵੀਡੀਓ)

Gurminder Singh

This news is Content Editor Gurminder Singh