ਮੁਨਸ਼ੀ ਦੀ ਕਾਰਜਸ਼ੈਲੀ ਤੋਂ ਹੋਮਗਾਰਡਜ਼ ਤੇ ਹੋਰ ਕਰਮਚਾਰੀ ਖਫਾ

03/19/2018 6:50:11 PM

ਭੁਲੱਥ (ਭੂਪੇਸ਼)— ਕਹਿੰਦੇ ਹਨ ਕਿ ਥਾਣੇ ਦਾ ਮੁਨਸ਼ੀ ਇਕ ਕਹਾਵਤ ਅਨੁਸਾਰ ਥਾਣੇ ਦੀ ਮਾਂ ਸਮਝੀ ਜਾਂਦੀ ਹੈ ਜੇਕਰ ਉਸ ਦਾ ਵਤੀਰਾ ਹੀ ਆਪਣੇ ਮੁਲਾਜ਼ਮਾਂ ਪ੍ਰਤੀ ਠੀਕ ਨਾ ਹੋਵੇ ਤਾਂ ਮੁਲਾਜ਼ਮਾਂ ਦੀ ਅੰਦਰ ਖਾਤੇ ਖਹਿਬਾਜੀ ਵੱਡੇ ਨੁਕਸਾਨ ਦਾ ਕਾਰਨ ਬਣ ਜਾਂਦੀ ਹੈ। ਥਾਣਾ ਭੁਲੱਥ ਦੇ ਮੁਨਸ਼ੀ ਅਤੇ ਹੋਮਗਾਰਡਜ਼ ਮੁਲਾਜ਼ਮਾਂ ਪ੍ਰਤੀ ਵਤੀਰੇ ਦੀ ਗੱਲ ਸਬੂਤ ਵਜੋਂ ਉਸ ਸਮੇਂ ਸਾਹਮਣੇ ਆਈ ਜਦੋਂ ਕੁਝ ਮੁਲਾਜ਼ਮਾਂ ਨੇ ਆਪਣੇ ਉੱਚ ਆਕਾ ਨੂੰ ਫਰਿਆਦ ਕੀਤੀ ਕਿ ਉਨ੍ਹਾਂ ਨੂੰ ਮੁਨਸ਼ੀ ਡਿਊਟੀ ਠੀਕ ਕਰਨ ਦੇ ਬਾਵਜੂਦ ਉਨ੍ਹਾਂ ਨਾਲ ਵਤੀਰਾ ਠੀਕ ਨਹੀਂ ਕਰਦਾ, ਜਿਸ ਤੋਂ ਕੁਝ ਪੁਲਸ ਮੁਲਾਜ਼ਮ ਵੀ ਖਫਾ ਹਨ, ਜੋ ਚੁੱਪ ਚਪੀਤੇ ਆਪਣੇ ਤਬਾਦਲਾ ਕਰਵਾਉਣ ਲਈ ਤਰਲੋਂ ਮੱਛਲੀ ਹੋ ਰਹੇ ਹਨ । ਜਦੋਂ ਇਸ ਸਬੰਧੀ ਦੋ ਦਿਨ ਪਹਿਲਾਂ ਥਾਣਾ ਮੁਖੀ ਕੋਲੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਸੀ ਕਿ ਉਹ ਛੁੱਟੀ 'ਤੇ ਹਨ ਅਤੇ ਸ਼ਨੀਵਾਰ ਤੋਂ ਡਿਊਟੀ ਤੋਂ ਵਾਪਸ ਪਰਤ ਕੇ ਹੀ ਇਸ ਮਾਮਲੇ ਬਾਰੇ ਪਤਾ ਲੱਗੇਗਾ। 
ਜਦ ਇਸ ਸਬੰਧੀ ਜ਼ਿਲਾ ਕਮਾਂਡਰ ਨਾਲ ਪੁਸ਼ਟੀ ਕਰਨੀ ਚਾਹੀ ਪਰ ਸੰਪਰਕ ਨਹੀਂ ਹੋ ਸਕਿਆ। ਇਸ ਸਬੰਧੀ ਮੁੱਖ ਮੁਨਸ਼ੀ ਨੇ ਆਪਣਾ ਪੱਖ ਰੱਖਦੇ ਕਿਹਾ ਕਿ ਮੇਰਾ ਇਨ੍ਹਾਂ ਨਾਲ ਕੋਈ ਵੈਰ ਵਿਰੋਧ ਨਹੀਂ, ਉਹ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਅਨੁਸਾਰ ਉਨ੍ਹਾਂ ਨੂੰ ਡਿਊਟੀ 'ਤੇ ਲਗਾਉਂਦੇ ਹਨ। ਦੂਜੇ ਪਾਸੇ ਹੋਮਗਾਰਡਜ਼ ਮੁਲਾਜ਼ਮਾਂ ਨੇ ਦੱਬੀ ਜ਼ੁਬਾਨ ਨਾਲ ਕਿਹਾ ਮੁਨਸ਼ੀ ਸਾਨੂੰ ਸੰਤਰੀ ਅਤੇ ਛੇ-ਛੇ ਘੰਟੇ ਟੰਗੀ ਰੱਖਦਾ ਹੈ, ਹੁਣ ਦੇਖਣਾ ਇਹ ਹੈ ਕਿ ਜ਼ਿਲਾ ਪੁਲਸ ਮੁਖੀ ਅਤੇ ਹੋਮ ਗਾਰਡਜ਼ ਕਮਾਂਡਰ ਇਹ ਮਾਮਲਾ ਕਿਵੇਂ ਠੰਡਾ ਕਰਕੇ ਇਨਾਂ ਦੀਆਂ ਆਪਸੀ ਦੂਰੀਆਂ ਕਿਵੇਂ ਮਿਟਾਉਂਦੇ ਹਨ।