ਮੰਗਾਂ ਦੇ ਹੱਕ ’ਚ ਮਿਊਂਸੀਪਲ ਮੁਲਾਜ਼ਮਾਂ ਕੀਤੀ ਹੜਤਾਲ

07/18/2018 12:19:31 AM

ਸੰਗਰੂਰ, (ਵਿਵੇਕ ਸਿੰਧਵਾਨੀ,  ਯਾਦਵਿੰਦਰ)– ਪੰਜਾਬ ਦੇ ਸਮੂਹ ਮਿਊਂਸੀਪਲ ਮੁਲਾਜ਼ਮਾਂ ਦੀਆਂ  ਭਖਦੀਆਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਮਿਊਂਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ’ਤੇ ਘਡ਼ੇ  ਭੰਨ  ਕੇ ਅਤੇ ਅਰਥੀ ਫੂਕ ਕੇ ਵੱਖ-ਵੱਖ ਥਾਈਂ ਪ੍ਰਦਰਸ਼ਨ ਕੀਤੇ ਗਏ।  ਨਗਰ ਕੌਂਸਲ ਬਰਨਾਲਾ ਦੇ ਸਮੂਹ ਕਰਮਚਾਰੀਆਂ  ਨੇ  ਵੀ ਹਡ਼ਤਾਲ ਕੀਤੀ, ਜੋ ਕੱਲ ਤੱਕ ਜਾਰੀ ਰਹੇਗੀ। ਇਸ ਹਡ਼ਤਾਲ ਵਿਚ ਨਗਰ ਕੌਂਸਲ ਦੇ ਸਮੂਹ ਕਰਮਚਾਰੀਆਂ ਨੂੰ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ  ਅਤੇ ਰਜਿੰਦਰ ਬਿਡਲਾਲ, ਨਾਥਾਰਾਮ, ਭਾਰਤ ਬੇਦੀ, ਰਾਜੇਸ਼, ਸੁਰੇਸ਼ ਬਾਦਡ਼, ਰਮੇਸ਼ ਬਾਗਡ਼ੀ, ਅਜੈ ਕੁਮਾਰ, ਸੰਜੀਵ ਲਾਹਨੀ, ਸੁਖਦੀਪ ਸਿੰਘ, ਅਰਜੁਨ ਸਿੰਘ, ਬਾਲ ਕ੍ਰਿਸ਼ਨ ਆਦਿ ਹਾਜ਼ਰ ਸਨ। 
 ਤਪਾ ਮੰਡੀ,  (ਮਾਰਕੰਡਾ)- ਨਗਰ ਕੌਂਸਲ ਤਪਾ ਦੇ ਸਫ਼ਾਈ ਸੇਵਕਾਂ ਨੇ ਵੀ  2 ਰੋਜ਼ਾ ਹਡ਼ਤਾਲ ’ਚ ਸ਼ਾਮਲ ਹੋ ਕੇ ਨਗਰ ਕੌਂਸਲ ਤਪਾ ਦੇ ਦਫ਼ਤਰ ਵਿਖੇ ਰੋਸ ਦਾ ਪ੍ਰਗਟਾਵਾ ਕੀਤਾ। ਯੂਨੀਅਨ ਦੇ ਪ੍ਰਧਾਨ ਭੋਲੂ ਰਾਮ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਪ੍ਰਵਾਨ ਨਹੀਂ ਕੀਤਾ, ਜਿਸ  ਕਾਰਨ  ਮੁਲਾਜ਼ਮਾਂ ’ਚ ਰੋਸ ਪਾਇਆ  ਜਾ ਰਿਹਾ ਹੈ। ਇਸ ਮੌਕੇ ਰਫ਼ੀ ਕੁਮਾਰ, ਕਿਸ਼ੋਰ ਕੁਮਾਰ, ਰਾਜ ਕੁਮਾਰ, ਅਨਿਲ ਕੁਮਾਰ, ਸੁਰਿੰਦਰ ਕੁਮਾਰ, ਅਮਨਦੀਪ ਕੁਮਾਰ, ਦੀਪੂ, ਸ਼ਕੁੰਤਲਾ ਦੇਵੀ, ਇੰਦਰਾ ਦੇਵੀ ਅਤੇ ਸਵਿੱਤਰੀ ਦੇਵੀ ਆਦਿ ਹਾਜ਼ਰ ਸਨ।
ਕੀ ਹਨ ਮੰਗਾਂ
* 1/4/90 ਵਾਲੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ।
* ਠੇਕਾ ਪ੍ਰਣਾਲੀ ਕੱਚੇ ਮੁਲਾਜ਼ਮ ਸਮਾਪਤ ਕਰ ਕੇ  ਮੁਹੱਲਾ ਸੈਨੀਟੇਸ਼ਨ ਕਮੇਟੀ, ਸ਼ਹਿਰਾਂ ਦੀਆਂ ਬੀਟਾਂ ਅਨੁਸਾਰ ਨਵੀਂ ਭਰਤੀ ਕੀਤੀ ਜਾਵੇ।
*  ਐਕਸਾਈਜ਼ ਦੀ ਰਾਸ਼ੀ ਅਤੇ ਯੂ. ਡੀ. 8 ਸੀ ਦਾ ਹਿੱਸਾ ਸਮੇਂ ’ਤੇ ਨਗਰ ਕੌਂਸਲ ਨੂੰ ਦਿੱਤਾ ਜਾਵੇ।
* ਨਵੀਂ ਪੈਨਸ਼ਨ ਸਕੀਮ ਰੱਦ ਕੀਤੀ ਜਾਵੇ।
*  ਯੋਗਤਾ ਰੱਖਣ ਵਾਲੇ ਸਫਾਈ ਕਰਮਚਾਰੀਆਂ ਨੂੰ ਦਰਜਾ ਚਾਰ ਸੀਵਰੇਜ, ਮਾਲੀ ਕਲਰਕ, ਤਰਸ ਅਾਧਾਰਤ ਨੌਕਰੀ ਬਿਨਾਂ ਸ਼ਰਤ ਦਿੱਤੀ ਜਾਵੇ।