ਨਗਰ-ਨਿਗਮ ਚੋਣਾਂ : ਪਟਿਆਲਾ ਦੇ ਵਾਰਡ ਨੰਬਰ 53 'ਚ ਝੜਪ, ਅਕਾਲੀ ਆਗੂ ਦੀ ਉਤਰੀ ਪੱਗ (ਵੀਡੀਓ)

12/17/2017 8:28:13 PM

ਪਟਿਆਲਾ (ਜੋਸਨ) : ਪਟਿਆਲਾ ਵਿਚ ਚੱਲ ਰਹੀਆਂ ਨਗਰ-ਨਿਗਮ ਚੋਣਾਂ ਦੌਰਾਨ ਵਾਰਡ ਨੰਬਰ 53 ਤੋਂ ਸਾਬਕਾ ਅਕਾਲੀ ਮੇਅਰ ਅਮਰਿੰਦਰ ਸਿੰਘ ਬਜਾਜ ਦੀ ਕਾਂਗਰਸੀਆਂ ਨਾਲ ਝੜਪ ਦੌਰਾਨ ਪੱਗ ਉਤਰ ਗਈ। ਮਿਲੀ ਜਾਣਕਾਰੀ ਮੁਤਾਬਕ ਸਾਬਕਾ ਮੇਅਰ ਜਦੋਂ ਪਤਨੀ ਅਤੇ ਅਕਾਲੀ-ਭਾਜਪਾ ਦੀ ਉਮੀਦਵਾਰ ਨਾਲ ਬੂਥ 'ਤੇ ਗਏ ਤਾਂ ਕਾਂਗਰਸੀਆਂ ਨੇ ਉਨ੍ਹਾਂ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਅਤੇ ਬੂਥ 'ਤੇ ਕਬਜ਼ਾ ਕਰ ਲਿਆ।
ਜ਼ਿਕਰਯੋਗ ਹੈ ਕਿ ਅਮਰਿੰਦਰ ਸਿੰਘ ਬਜਾਜ ਲਗਾਤਾਰ 4 ਸਾਲ ਸਤੰਬਰ 2017 ਤੱਕ ਪਟਿਆਲਾ ਨਗਰ-ਨਿਗਮ ਦੇ ਮੇਅਰ ਰਹੇ ਹਨ। ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਪਹਿਲਾਂ ਪਟਿਆਲਾ ਦੇ ਵਾਰਡ ਨੰਬਰ 14 ਵਿਚ ਵੀ ਅਕਾਲੀ ਦਲ ਅਤੇ ਕਾਂਗਰਸੀ ਵਰਕਰਾਂ ਵਿਚਾਲੇ ਝੜਪ ਹੋਈ ਸੀ। ਜਿਸ ਕਰਕੇ ਦੋਵਾਂ ਧਿਰਾਂ ਦੇ ਵਰਕਰ ਜ਼ਖਮੀ ਹੋਏ ਸਨ। ਇਸ ਦਰਮਿਆਨ ਅਕਾਲੀ ਦਲ ਨੇ ਪਟਿਆਲਾ ਚੋਣਾਂ ਦੇ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ।