ਵਿੱਤੀ ਸੰਕਟ ''ਚ ਫਸਿਆ ਨਿਗਮ

06/24/2017 7:37:21 AM

ਜਲੰਧਰ(ਖੁਰਾਣਾ)—ਨਗਰ ਨਿਗਮ ਜਲੰਧਰ ਇਨ੍ਹੀਂ ਦਿਨੀਂ ਘੋਰ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਇਕ ਪਾਸੇ ਜਿਥੇ ਸ਼ਹਿਰ ਦੇ ਸਾਰੇ ਵਿਕਾਸ ਦੇ ਕੰਮ ਠੱਪ ਪਏ ਹਨ, ਉਥੇ ਨਗਰ ਨਿਗਮ ਦਾ ਬਜਟ ਪਾਸ ਨਾ ਹੋ ਸਕਣ ਕਾਰਨ ਵੀ ਨਿਗਮ ਦਾ ਆਰਥਿਕ ਸੰਕਟ ਵਧ ਰਿਹਾ ਹੈ। 100 ਦਿਨ ਪਹਿਲਾਂ ਪੰਜਾਬ ਵਿਚ ਆਈ ਕਾਂਗਰਸ ਸਰਕਾਰ ਨੇ ਸੱਤਾ ਸੰਭਾਲਦੇ ਹੀ ਅਕਾਲੀ-ਭਾਜਪਾ ਸਰਕਾਰ ਦੁਆਰਾ ਸ਼ੁਰੂ ਕਰਵਾਏ ਗਏ ਸਾਰੇ ਕੰਮਾਂ ਨੂੰ ਰੀਵਿਊ ਕਰਨ ਦੇ ਉਦੇਸ਼ ਨਾਲ ਰੁਕਵਾ ਦਿੱਤਾ ਸੀ, ਜਿਸ ਦੇ ਤਹਿਤ ਜਿਥੇ ਸਾਰੇ ਨਵੇਂ ਕੰਮਾਂ 'ਤੇ ਰੋਕ ਲਗਾ ਦਿੱਤੀ ਗਈ, ਉਥੇ ਚੱਲ ਰਹੇ ਕੰਮਾਂ ਦੀ ਗ੍ਰਾਂਟ ਨੂੰ ਵੀ ਰਿਲੀਜ਼ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਵਿਕਾਸ ਕੰਮਾਂ 'ਤੇ ਅਸਰ ਪਿਆ ਹੈ। ਅਕਾਲੀ-ਭਾਜਪਾ ਸਰਕਾਰ ਨੇ ਸ਼ਹਿਰੀ ਵਿਕਾਸ ਲਈ ਜਲੰਧਰ ਨਿਗਮ ਨੂੰ 270 ਕਰੋੜ ਰੁਪਏ ਤੋਂ ਜ਼ਿਆਦਾ ਦੀ ਗ੍ਰਾਂਟ ਜਾਰੀ ਕੀਤੀ ਸੀ, ਜਿਸ ਦੇ ਤਹਿਤ ਹੀ ਜ਼ਿਆਦਾਤਰ ਕੰਮ ਹੋ ਰਹੇ ਸਨ। ਵਿੱਤੀ ਸੰਕਟ ਦੇ ਚਲਦੇ ਨਗਰ ਨਿਗਮ ਆਪਣੇ ਠੇਕੇਦਾਰਾਂ ਦਾ ਭੁਗਤਾਨ ਨਹੀਂ ਕਰ ਪਾ ਰਿਹਾ, ਜਿਸ ਦੇ ਤਹਿਤ ਨਿਗਮ ਦੇ ਕੁਝ ਠੇਕੇਦਾਰ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੀ ਸ਼ਰਨ ਵਿਚ ਚਲੇ ਗਏ ਹਨ ਅਤੇ ਬਾਕੀਆਂ ਨੇ ਅਦਾਲਤ ਜਾਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਹੁਣ ਦੇਖਣਾ ਇਹ ਹੈ ਕਿ ਸੰਕਟ ਦੀ ਸਥਿਤੀ 'ਚੋਂ ਲੰਘ ਰਿਹਾ ਨਗਰ ਨਿਗਮ ਆਉਣ ਵਾਲੇ ਦਿਨਾਂ ਵਿਚ ਕਿਵੇਂ ਪੈਸਿਆਂ ਦਾ ਇੰਤਜ਼ਾਮ ਕਰਦਾ ਹੈ।
5 ਸਾਲ ਪਹਿਲਾਂ ਵੀ ਬਣੇ ਸਨ ਅਜਿਹੇ ਹਾਲਾਤ
ਅੱਜ ਤੋਂ ਠੀਕ 5 ਸਾਲ ਪਹਿਲਾਂ ਵੀ ਅਜਿਹੇ ਹਾਲਾਤ ਬਣੇ ਸਨ, ਜਦੋਂ ਮੇਅਰ ਸੁਨੀਲ ਜੋਤੀ ਨੇ ਕੰਮਕਾਜ ਸੰਭਾਲਿਆ ਸੀ। ਉਸ ਵੇਲੇ ਡੇਢ ਦਰਜਨ ਤੋਂ ਜ਼ਿਆਦਾ ਠੇਕੇਦਾਰਾਂ ਨੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਜਾ ਕੇ ਆਪਣੀ ਪੇਮੈਂਟ ਨਿਗਮ ਤੋਂ ਕਢਵਾਈ ਸੀ। ਤਦ ਨਿਗਮ ਨੂੰ ਇਸ ਕੰਮ ਲਈ ਕਰਜ਼ਾ ਵੀ ਲੈਣਾ ਪਿਆ ਸੀ।
ਨਿਗਮ ਦੀ ਆਪਣੀ 30 ਕਰੋੜ ਦੀ ਦੇਣਦਾਰੀ 96 ਕਰੋੜ ਦੀ ਗ੍ਰਾਂਟ ਦੇ ਕੰਮ ਰੁਕੇ ਨਗਰ ਨਿਗਮ ਨੇ ਆਪਣੇ ਖਾਤੇ ਵਿਚੋਂ ਠੇਕੇਦਾਰਾਂ ਨੂੰ ਕਰੀਬ 30 ਕਰੋੜ ਰੁਪਏ ਦੇਣੇ ਹਨ। ਠੇਕੇਦਾਰਾਂ ਦੇ ਪ੍ਰਧਾਨ ਅਵਤਾਰ ਸਿੰਘ ਨੇ ਦੱਸਿਆ ਕਿ ਪਿਛਲੇ 10 ਮਹੀਨਿਆਂ ਤੋਂ ਕੋਈ ਪੇਮੈਂਟ ਨਹੀਂ ਦਿੱਤੀ ਗਈ ਅਤੇ ਆਉਣ ਵਾਲੇ ਕਈ ਮਹੀਨਿਆਂ ਵਿਚ ਵੀ ਪੇਮੈਂਟ ਮਿਲਣ ਦੇ ਕੋਈ ਚਾਂਸ ਨਹੀਂ ਹਨ ਕਿਉਂਕਿ ਜਲਦ ਹੀ ਨਿਗਮ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ ਅਤੇ ਸਾਰਾ ਧਿਆਨ ਓਧਰ ਹੋ ਜਾਵੇਗਾ।
ਇਸ ਵਾਰ ਅਰਨੈਸਟ ਮਨੀ ਦਾ ਮਾਮਲਾ ਵੀ ਕੋਰਟ ਜਾਵੇਗਾ
ਅਜਿਹਾ ਪਹਿਲੀ ਵਾਰ ਹੋਵੇਗਾ ਕਿ ਨਿਗਮ ਦੇ ਠੇਕੇਦਾਰ ਆਪਣੀ ਸਕਿਓਰਿਟੀ ਮਨੀ ਅਤੇ ਅਰਨੈਸਟ ਮਨੀ ਲੈਣ ਲਈ ਅਦਾਲਤ ਜਾਣਗੇ। ਠੇਕੇਦਾਰਾਂ ਨੇ ਦੱਸਿਆ ਕਿ ਬਾਕੀ ਨਗਰ ਨਿਗਮ ਠੇਕੇਦਾਰਾਂ ਤੋਂ ਲਈ ਗਈ ਅਰਨੈਸਟ ਮਨੀ ਅਤੇ ਸਕਿਓਰਿਟੀ ਨੂੰ ਅਲੱਗ ਖਾਤਿਆਂ ਵਿਚ ਰੱਖਦੇ ਹਨ ਪਰ ਜਲੰਧਰ ਨਿਗਮ ਇਸਨੂੰ ਜਨਰਲ ਫੰਡ ਵਿਚ ਪਾ ਦਿੰਦਾ ਹੈ। ਪੈਸਿਆਂ ਦੀ ਤੰਗੀ ਕਾਰਨ ਹੁਣ ਠੇਕੇਦਾਰਾਂ ਨੂੰ ਉਨ੍ਹਾਂ ਕੰਮਾਂ ਦੀ ਸਕਿਓਰਿਟੀ ਮਨੀ ਅਤੇ ਅਰਨੈਸਟ ਮਨੀ ਵੀ ਨਹੀਂ ਮਿਲ ਰਹੀ। ਇਸ ਲਈ ਅਦਾਲਤ ਨੂੰ ਬੇਨਤੀ ਕੀਤੀ ਜਾਵੇਗੀ