ਨਗਰ ਨਿਗਮ ਚੋਣਾਂ : ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੇਪਰ ਰੱਦ

Thursday, Dec 07, 2017 - 04:00 PM (IST)

ਤਲਵੰਡੀ ਸਾਬੋ (ਮੁਨੀਸ਼) — ਨਗਰ ਨਿਗਮ ਚੋਣਾਂ 'ਚ ਨਾਮਜ਼ਦਗੀ ਪੱਤਰ ਭਰਨ ਆਏ ਆਮ ਆਦਮੀ ਪਾਰਟੀ ਦੇ ਵਾਰਡ ਨੰਬਰ 12 ਦੀ ਉਮੀਦਵਾਰ ਸਰਵਜੋਤ ਕੌਰ, ਵਾਰਡ ਨੰਬਰ 3 'ਚੋਂ ਆਜ਼ਾਦ ਉਮੀਦਵਾਰ ਬਲਵੀਰ ਕੌਰ ਤੇ ਵਾਰਡ ਨਬੰਰ 6 ਤੋਂ ਵੀਰਪਾਲ ਕੌਰ ਜੋ ਕਿ ਕਵਰਿੰਗ ਕਾਂਗਰਸ ਉਮੀਦਵਾਰ ਹੈ, ਦੇ ਪੇਪਰ ਰੱਦ ਹੋਣ ਦਾ ਸਮਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੀ ਵਰਕਰ ਸਰਵਜੋਤ ਕੌਰ ਦੀ ਉਮਰ ਘੱਟ ਹੋਣ ਦੇ ਕਾਰਨ ਉਨ੍ਹਾਂ ਦੇ ਪੇਪਰ ਰੱਦ ਕੀਤੇ ਗਏ ਜਦ ਕਿ ਆਜ਼ਾਦ ਉਮੀਦਵਾਰ ਬਲਵੀਰ ਕੌਰ ਦੀ ਵੋਟ ਹੀ ਉਸ ਪਿੰਡ ਦੀ ਨਹੀਂ ਸੀ, ਜਿਥੋਂ ਉਹ ਚੋਣ ਲੜਨਾ ਚਾਹੁੰਦੀ ਸੀ ਅਤੇ ਕਾਂਗਰਸ ਪਾਰਟੀ ਦੀ ਕਵਰਿੰਗ ਉਮੀਦਵਾਰ ਵੀਰਪਾਲ ਕੌਰ ਦੇ ਪੇਪਰ 'ਚ ਜਾਤੀ ਸਰਟੀਫਿਕੇਟ ਨਾ ਹੋਣ ਕਾਰਨ ਉਨ੍ਹਾਂ ਦੇ ਪੇਪਰ ਰੱਦ ਕੀਤੇ ਗਏ ਹਨ।


Related News