ਵਾਹ-ਬਈ ਵਾਹ ਨਗਰ ਨਿਗਮ... ਇਹ ਹੈ ਸਵੱਛ ਭਾਰਤ ਮੁਹਿੰਮ

04/17/2018 5:29:04 AM

ਜਲੰਧਰ, (ਰਾਜ)— ਸ਼ਹਿਰ ਵਿਚ ਕੂੜਾ ਚੁੱਕਣ ਵਾਲੇ ਨਗਰ ਨਿਗਮ ਦਾ ਕੰਮ ਸ਼ਹਿਰ ਵਿਚ ਸਫਾਈ ਤੋਂ ਬਾਅਦ ਰੋਜ਼ਾਨਾ ਇਕੱਠਾ ਹੋਇਆ ਸੈਂਕੜੇ ਟਨ ਕੂੜਾ ਚੁੱਕਣ ਲਈ ਜੋ ਟਰੱਕ ਨਗਰ ਨਿਗਮ ਵਲੋਂ ਇਸਤੇਮਾਲ ਕੀਤੇ ਜਾ ਰਹੇ ਹਨ, ਉਹ ਟਰੱਕ ਸਫਾਈ ਨਾਲੋਂ ਵੱਧ ਸ਼ਹਿਰ ਦੀਆਂ ਸੜਕਾਂ 'ਤੇ ਕੂੜਾ ਖਿਲਾਰ ਰਹੇ ਹਨ। ਕਾਰਨ ਇਹ ਹੈ ਕਿ ਨਿਗਮ ਦੇ ਉਪਕਰਨ ਟੁੱਟ ਚੁੱਕੇ ਹਨ। ਨਿਯਮਾਂ ਮੁਤਾਬਕ ਸ਼ਹਿਰ ਵਿਚੋਂ ਚੁੱਕੇ ਜਾਣ ਵਾਲੇ ਕੂੜੇ ਨੂੰ ਟਰੱਕ ਉੱਪਰ ਤਰਪਾਲ ਪਾ ਕੇ ਵਰਿਆਣਾ ਡੰਪ ਤੱਕ ਪਹੁੰਚਾਇਆ ਜਾਣਾ ਹੁੰਦਾ ਹੈ ਪਰ ਇਨ੍ਹਾਂ ਨਿਯਮਾਂ ਦੀ ਪਾਲਣਾ ਨਾ ਕਰਦੇ ਹੋਏ ਖੁੱਲ੍ਹੇ ਟਰੱਕਾਂ ਵਿਚ ਬਿਨਾਂ ਢਕੇ ਹੀ ਕੂੜਾ ਸਾਰੇ ਸ਼ਹਿਰ ਤੋਂ ਘੁਮਾ-ਘੁਮਾ ਕੇ ਚੁੱਕਿਆ ਜਾ ਰਿਹਾ ਹੈ। 'ਜਗ ਬਾਣੀ' ਦੀ ਟੀਮ ਨੇ ਅਜਿਹਾ ਇਕ ਦ੍ਰਿਸ਼ ਆਪਣੇ ਕੈਮਰੇ ਵਿਚ ਕੈਦ ਕੀਤਾ।