ਜਲੰਧਰ: ਜੋਤੀ ਚੌਕ 'ਚ ਨਿਗਮ ਨੇ ਖਦੇੜੇ ਨਾਜਾਇਜ਼ ਕਬਜ਼ੇ, ਦੁਕਾਨਦਾਰਾਂ ਨੇ ਲਾਇਆ ਧਰਨਾ (ਵੀਡੀਓ)

11/20/2019 6:29:52 PM

ਜਲੰਧਰ (ਸੋਨੂੰ,ਖੁਰਾਣਾ)— ਕੁਝ ਦਿਨ ਪਹਿਲਾਂ ਨਗਰ-ਨਿਗਮ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਰੈਣਕ ਬਾਜ਼ਾਰ 'ਚ ਸਥਿਤ ਟਿੱਕੀਆਂ ਵਾਲੇ ਚੌਕ ਨੂੰ ਡੇਗ ਦਿੱਤਾ ਗਿਆ ਸੀ। ਨਿਗਮ ਵੱਲੋਂ ਕੀਤੀ ਗਈ ਇਸ ਕਾਰਵਾਈ ਨੂੰ ਲੈ ਕੇ ਦੁਕਾਨਦਾਰਾਂ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਿਸ ਕਰਕੇ ਰੋਜ਼ਾਨਾ ਦੁਕਾਨਦਾਰਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸੇ ਤਹਿਤ ਅੱਜ ਵੀ ਜੋਤੀ ਚੌਕ ਸਥਿਤ ਨਗਰ ਨਿਗਮ ਵੱਲੋਂ ਕੀਤੀ ਗਈ ਕਾਰਵਾਈ 'ਤੇ ਰੋਸ ਜ਼ਾਹਰ ਕਰਦੇ ਹੋਏ ਦੁਕਾਨਦਾਰ ਧਰਨੇ 'ਤੇ ਬੈਠੇ ਅਤੇ ਨਿਗਮ ਖਿਲਾਫ ਜਮ ਕੇ ਰੋਸ ਪ੍ਰਦਰਸ਼ਨ ਕੀਤਾ। 

ਦੁਕਾਨਦਾਰਾਂ 'ਚ ਵਧਦੇ ਰੋਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਵੱਡੀ ਗਿਣਤੀ 'ਚ ਪੁਲਸ ਵੀ ਤਾਇਨਾਤ ਕੀਤੀ ਗਈ ਸੀ। ਧਰਨਾ ਲਗਾ ਕੇ ਦੁਕਾਨਦਾਰਾਂ ਵੱਲੋਂ ਰੋਡ ਵੀ ਜਾਮ ਕਰ ਦਿੱਤਾ ਗਿਆ ਸੀ, ਜਿਸ ਕਰਕੇ ਆਉਣ-ਜਾਣ ਵਾਲੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਕਬਜ਼ੇ ਹਟਾਉਣ ਤੋਂ ਦੋ ਦਿਨ ਪਹਿਲਾਂ ਉਨ੍ਹਾਂ ਦੇ ਕੋਲੋਂ ਪਰਚੀਆਂ ਕੱਟ ਕੇ ਪੈਸਿਆਂ ਦੀ ਵਸੂਲੀ ਕੀਤੀ ਗਈ ਸੀ, ਫਿਰ ਵੀ ਨਿਗਮ ਟਿੱਕੀਆਂ ਵਾਲਾ ਚੌਕ ਡੇਗ ਦਿੱਤਾ ਗਿਆ। 
ਜ਼ਿਕਰਯੋਗ ਹੈ ਕਿ ਜਲੰਧਰ 'ਚ ਨਗਰ-ਨਿਗਮ ਨੇ ਸ਼ਨੀਵਾਰ ਦੇਰ ਰਾਤ ਸ਼ਹਿਰ ਦੇ ਸਭ ਤੋਂ ਮਸ਼ਹੂਰ ਚੌਕ ਟਿੱਕੀਆਂ ਵਾਲੇ ਚੌਕ ਗਾਇਬ ਕਰ ਦਿੱਤਾ ਸੀ।

ਦਰਅਸਲ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਤਹਿਤ ਨਗਰ-ਨਿਗਮ ਨੇ ਪੁਲਸ ਦੀ ਮਦਦ ਨਾਲ ਚੌਕ 'ਚ ਸਾਲਾਂ ਤੋਂ ਚੱਲਦੇ ਆ ਰਹੇ ਟਿੱਕੀਆਂ-ਚਾਟ ਵਾਲੇ ਥੜ੍ਹੇ ਹਟਾ ਦਿੱਤੇ ਸਨ। ਇਸ ਨੂੰ ਲੈ ਕੇ ਦੁਕਾਨਦਾਰਾਂ ਨੂੰ ਭਾਰੀ ਨੁਕਸਾਨ ਝਲਣਾ ਪਿਆ ਹੈ। 
 

ਇਕ ਪਾਸੇ ਜਿੱਥੇ ਦੁਕਾਨਦਾਰ ਧਰਨਾ ਪ੍ਰਦਰਸ਼ਨ ਕਰ ਰਹੇ ਹਨ, ਉਥੇ ਹੀ ਸ਼ਿਵਰਾਜ ਗੰਜ 'ਚ ਕਾਰਪੋਰੇਸ਼ਨ ਦੀ ਜਗ੍ਹਾ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

shivani attri

This news is Content Editor shivani attri