ਨਗਰ ਨਿਗਮ ਨੇ ਨਾਜਾਇਜ਼ ਕਬਜ਼ਿਆਂ ਖਿਲਾਫ ਫਿਰ ਕੱਸਿਆ ਸ਼ਿਕੰਜਾ

Thursday, Mar 08, 2018 - 03:07 AM (IST)

ਮੋਗਾ,   (ਪਵਨ ਗਰੋਵਰ, ਗੋਪੀ ਰਾਊਕੇ)-  ਅੱਜ ਚਾਰ ਵਜੇ ਅਚਾਨਕ ਨਿਗਮ ਟੀਮ ਨੇ ਸ਼ਹਿਰ ਦੀ ਰੇਲਵੇ ਰੋਡ 'ਤੇ ਪੁੱਜ ਕੇ ਦੁਕਾਨਾਂ ਦੇ ਬਾਹਰ ਰੱਖੇ ਸਾਮਾਨ ਨੂੰ ਜ਼ਬਤ ਕਰਨਾ ਸ਼ੁਰੂ ਕਰ ਦਿੱਤਾ। ਦੁਕਾਨਾਂ ਦੇ ਬਾਹਰ ਰੱਖੇ ਕਾਊਂਟਰ ਵੀ ਨਿਗਮ ਟੀਮ ਨੇ ਜ਼ਬਤ ਕਰ ਕੇ ਆਪਣੀ ਟਰਾਲੀਆਂ 'ਚ ਭਰ ਲਏ। ਇਸ ਦੇ ਨਾਲ ਹੀ ਉਨ੍ਹਾਂ ਦੁਕਾਨਦਾਰਾਂ ਨੂੰ ਚਿਤਾਵਨੀ ਦਿੱਤੀ ਕਿ ਨਾਜਾਇਜ਼ ਕਬਜ਼ਿਆਂ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਜੇਕਰ ਕੋਈ ਵੀ ਦੁਕਾਨਦਾਰ ਨਾਜਾਇਜ਼ ਕਬਜ਼ੇ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਦਾ ਚਲਾਨ ਕਰਨ ਦੇ ਨਾਲ-ਨਾਲ ਸਾਮਾਨ ਵੀ ਜ਼ਬਤ ਕੀਤਾ ਜਾਵੇਗਾ।  ਇਸ ਸਬੰਧੀ ਗੱਲਬਾਤ ਕਰਦਿਆਂ ਸੈਨੇਟਰੀ ਇੰਸਪੈਕਟਰ ਵਿਕਾਸ ਕੁਮਾਰ ਨੇ ਕਿਹਾ ਕਿ ਜ਼ਬਤ ਕੀਤੇ ਸਾਮਾਨ ਨੂੰ ਨਗਰ ਨਿਗਮ ਤੋਂ ਵਾਪਸ ਲੈਣਾ ਸੌਖਾ ਨਹੀਂ। ਸਾਮਾਨ ਵਾਪਸ ਲੈਣ ਲਈ ਉਸ ਨੂੰ ਉਸ ਦੀ ਕੀਮਤ ਦੇਣੀ ਪਵੇਗੀ, ਜ਼ਬਤ ਕੀਤੇ ਸਾਮਾਨ ਨੂੰ ਵਾਪਸ ਕਰਨ ਲਈ ਘੱਟ ਤੋਂ ਘੱਟ 2 ਹਜ਼ਾਰ ਰੁਪਏ ਰਾਸ਼ੀ ਜੁਰਮਾਨੇ ਦੇ ਤੌਰ 'ਤੇ ਅਦਾ ਕਰਨੀ ਪਵੇਗੀ। 
ਨਿਗਮ ਟੀਮ ਨੇ ਅੰਡਰਬ੍ਰਿਜ ਵੱਲ ਜਾਣ ਵਾਲੀ ਸੜਕ ਦੇ ਫੁੱਟਪਾਥ 'ਤੇ ਜੁੱਤੀ ਬਾਜ਼ਾਰ ਲਾਉਣ ਵਾਲਿਆਂ 'ਤੇ ਕੋਈ ਕਾਰਵਾਈ ਕਰਨਾ ਜ਼ਰੂਰੀ ਨਹੀਂ ਸਮਝਿਆ। ਇਸ ਤਰ੍ਹਾਂ ਸ਼ਾਮ ਲਾਲ ਥਾਪਰ ਚੌਕ 'ਚ ਬਿਗ ਬੈਨ ਦੇ ਨਾਲ ਫੁੱਟਪਾਥ 'ਤੇ ਸਮੋਸੇ ਆਦਿ ਦੀ ਰੇਹੜੀ ਲਾਉਣ ਵਾਲਿਆਂ 'ਤੇ ਵੀ ਨਿਗਮ ਦੀ ਟੀਮ ਨੇ ਮਿਹਰਬਾਨੀ ਦਿਖਾਉਂਦੇ ਹੋਏ ਉਨ੍ਹਾਂ ਨੂੰ ਕੁੱਝ ਨਹੀਂ ਕਿਹਾ। 


Related News