''ਪਹਿਲਾਂ ਨਿਗਮ ਦੀ ਵਿੱਤੀ ਹਾਲਤ ਸੁਧਾਰਨ, ਫਿਰ ਕਰਵਾਉਣ ਨਿਗਮ ਚੋਣਾਂ ਸਿੱਧੂ''

09/06/2017 11:43:50 AM

ਅੰਮ੍ਰਿਤਸਰ - ਨਗਰ ਨਿਗਮ ਦੇ ਕੌਂਸਲਰ ਸੁਰਿੰਦਰ ਸੁਲਤਾਨਵਿੰਡ ਨੇ ਸਥਾਨਕ ਨਿਆਇਕ ਮੰਤਰੀ ਨਵਜੋਤ ਸਿੰਘ ਸਿੱਧੂ ਖਿਲਾਫ ਮੋਰਚਾ ਖੋਲਦੇ ਹੋਏ ਕਿਹਾ ਹੈ ਕਿ ਮੰਤਰੀ ਆਪਣੀ ਕੇਵਲ ਨਿੱਜੀ ਰੰਜਿਸ਼ ਕੱਢ ਰਹੇ ਹਨ। ਸਰਕਾਰ ਗਰਾਊਂਡ ਪੱਧਰ 'ਤੇ ਕੋਈ ਕੰਮ ਨਹੀਂ ਕਰ ਰਹੀ।
ਜਦੋਂ ਤੋਂ ਕਾਂਗਰਸ ਸਰਕਾਰ ਬਣੀ ਹੈ, ਉਦੋਂ ਤੋਂ ਕਿਸੇ ਵੀ ਪੰਜਾਬ ਵਾਸੀ ਨੂੰ ਕੋਈ ਸੁਵਿਧਾ ਨਹੀਂ ਦਿੱਤੀ, ਮੰਤਰੀ ਸਿੱਧੂ ਤਾਂ ਨਿਗਮਾਂ ਨੂੰ ਮਜ਼ਾਕ ਸਮਝਦੇ ਹਨ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਨਿਗਮ ਦੇ ਹਾਲਾਤ ਨਹੀਂ ਸੁਧਾਰਦੇ ਉਦੋਂ ਤੱਕ ਨਿਗਮ ਦੀਆਂ ਚੋਣਾਂ ਨਾ ਕਰਵਾਉਣ। ਨਿਗਮ ਹਾਊਸ ਦਾ ਕਾਰਜਕਾਲ ਖਤਮ ਹੋਣ ਵਾਲਾ ਹੈ ਅਤੇ ਮੰਤਰੀ 85 ਵਾਰਡ ਬਣਾਉਣ ਦੀ ਗੱਲ ਕਰ ਰਹੇ ਹਨ ਜਿਸ ਨਾਲ 20 ਵਾਰਡ ਨਿਗਮ ਤੋਂ ਵੱਧ ਜਾਣਗੇ ਅਤੇ ਨਿਗਮ 'ਤੇ ਖਰਚੇ ਦਾ ਬੋਝ ਵੱਧ ਜਾਵੇਗਾ। ਨਿਗਮ ਦੀ ਵਿੱਤੀ ਹਾਲਤ ਬਹੁਤ ਖਰਾਬ ਹੈ। ਸਿੱਧੂ ਕੇਵਲ ਆਪਣੇ ਸਾਥੀਆਂ ਨੂੰ ਕੌਂਸਲਰ ਦਾ ਚੁਣਾਵੀ ਟਿਕਟ ਦੇਣ ਲਈ 20 ਵਾਰਡ ਹੋ ਵਧਾ ਰਹੇ ਹਨ ਪਰ ਇਹ ਸਾਰਾ ਬੋਝ ਨਿਗਮ ਦੇ ਗਲੇ 'ਤੇ ਪਵੇਗਾ। 
ਜੇਕਰ ਇਨ੍ਹਾਂ ਕੌਂਸਲਰਾਂ 'ਤੇ ਖਰਚ ਕੀਤਾ ਜਾਣ ਵਾਲਾ ਸਾਰਾ ਪੈਸਾ ਸ਼ਹਿਰ ਦੇ ਵਿਕਾਸ ਕਾਰਜਾਂ 'ਤੇ ਖਰਚ ਕੀਤਾ ਜਾਵੇਗਾ ਤਾਂ ਸ਼ਹਿਰ ਦੀ ਨੁਹਾਰ ਬਦਲੇਗੀ। ਉਨ੍ਹਾਂ ਨੇ ਕਿਹਾ ਕਿ ਹੁਣ 6 ਮਹੀਨੇ ਕੌਂਸਲਰ ਨੂੰ ਮਾਨ-ਭੱਤਾ ਨਹੀਂ ਦਿੱਤਾ ਜਾਵੇਗਾ ਅਤੇ ਉਹ ਕੌਂਸਲਰ ਵਧਾਉਣ ਦੀ ਗੱਲ ਕਰ ਰਹੇ ਹਨ, ਇਸ ਲਈ ਪਹਿਲਾਂ ਨਿਗਮ ਦੀ ਵਿੱਤੀ ਹਾਲਾਤਾਂ ਨੂੰ ਸੁਧਾਰਨ ਅਤੇ ਉਸ ਤੋਂ ਬਾਅਦ ਹੀ ਨਿਗਮ ਚੋਣਾਂ ਬਾਰੇ ਸੋਚਣ। ਸਿੱਧੂ ਲੋਕਾਂ ਦਾ ਪੈਸਾ ਪਾਣੀ ਦੀ ਤਰ੍ਹਾਂ ਨਾ ਵਹਾਉਣ, ਪਹਿਲਾਂ ਅਪਣੇ ਮੰਤਰਾਲੇ ਨੂੰ ਸੁਧਾਰਣ।