ਸਿਹਤ ਵਿਭਾਗ ਦੇ ਹੱਥ ਲੱਗਾ 1 ਕੁਇੰਟਲ 60 ਕਿਲੋ ਨਕਲੀ ਦੇਸੀ ਘਿਓ

10/18/2019 5:21:51 PM

ਸ੍ਰੀ ਮੁਕਤਸਰ ਸਾਹਿਬ (ਰਿਣੀ) - ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਜਾਣ 'ਤੇ ਸਿਹਤ ਵਿਭਾਗ ਵਲੋਂ ਵੱਖ-ਵੱਖ ਥਾਵਾਂ ਦੀ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਸਿਹਤ ਵਿਭਾਗ ਦੀ ਸਿਵਲ ਸਰਜਨ ਨਵਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ 'ਤੇ ਸਹਾਇਕ ਕਮਿਸ਼ਨਰ ਫੂਡ ਡਾਂ. ਕੰਵਲਪ੍ਰੀਤ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਮੁਕਤਸਰ ਤੋਂ 1 ਕੁਇੰਟਲ 60 ਕਿਲੋ ਨਕਲੀ ਘਿਉ ਮਲੋਟ ਤੋਂ ਬਰਾਮਦ ਕੀਤਾ ਹੈ। ਜਾਣਕਾਰੀ ਅਨੁਸਾਰ ਇਹ ਨਕਲੀ ਘਿਉ ਮਾਰਕਿਟ 'ਚ 250 ਰੁਪਏ ਕਿੱਲੋ ਦੇ ਹਿਸਾਬ ਨਾਲ ਵੇਚਿਆ ਜਾ ਰਿਹਾ ਸੀ, ਜਿਸ 'ਤੇ 'ਦੀਰਾਮ' ਦਾ ਮਾਰਕਾ ਲੱਗਾ ਹੋਇਆ ਹੈ। ਵਿਭਾਗ ਦੇ ਅਧਿਕਾਰੀਆਂ ਨੇ ਇਹ ਨਕਲੀ ਘਿਉ ਮਲੋਟ ਦੇ ਸੁਪਰ ਬਾਜ਼ਾਰ 'ਚੋਂ ਬਜਾਜ ਐਂਡ ਕੰਪਨੀ ਦੀ ਦੁਕਾਨ ਤੋਂ ਬਰਾਮਦ ਕੀਤਾ ਹੈ।

rajwinder kaur

This news is Content Editor rajwinder kaur