ਮੁਕੇਰੀਆਂ ਤੋਂ ਕਾਂਗਰਸੀ ਵਿਧਾਇਕ ਰਜਨੀਸ਼ ਕੁਮਾਰ ਬੱਬੀ ਦਾ ਦਿਹਾਂਤ (ਵੀਡੀੳ)

08/27/2019 12:01:38 PM

ਮੁਕੇਰੀਆਂ (ਝਾਵਰ, ਨਾਗਲਾ, ਪੰਡਿਤ, ਮੋਮੀ) : ਮੁਕੇਰੀਆਂ ਹਲਕੇ ਤੋਂ ਕਾਂਗਰਸੀ ਵਿਧਾਇਕ ਰਜਨੀਸ਼ ਕੁਮਾਰ ਬੱਬੀ ਦਾ ਅੱਜ ਦਿਹਾਂਤ ਹੋ ਗਿਆ ਹੈ। 59 ਸਾਲਾ ਬੱਬੀ ਕਾਫੀ ਲੰਬੇ ਸਮੇਂ ਤੋਂ ਕੈਂਸਰ ਦੀ ਬੀਮਾਰੀ ਨਾਲ ਪੀੜਤ ਸਨ ਅਤੇ ਚੰਡੀਗੜ੍ਹ ਸਥਿਤ ਪੀ.ਜੀ.ਆਈ. ਵਿਖੇ ਜ਼ੇਰੇ ਇਲਾਜ ਸਨ। ਉਨ੍ਹਾਂ ਅੱਜ ਸਵੇਰੇ ਸਾਢੇ 3 ਵਜੇ ਆਖਰੀ ਸਾਹ ਲਏ।

ਰਜਨੀਸ਼ ਕੁਮਾਰ ਬੱਬੀ ਸਾਬਕਾ ਵਿੱਤ ਮੰਤਰੀ ਸਵ. ਕੇਵਲ ਕ੍ਰਿਸ਼ਣ ਦੇ ਪੁੱਤਰ ਸਨ। ਦੱਸ ਦੇਈਏ ਕਿ ਰਜਨੀਸ਼ ਕੁਮਾਰ ਬੱਬੀ ਲਗਾਤਾਰ ਦੋ ਵਾਰ ਮੁਕੇਰੀਆਂ ਤੋਂ ਵਿਧਾਇਕ ਚੁੱਣੇ ਗਏ ਸਨ। ਵਿਧਾਇਕ ਦੀ ਮੌਤ ਨਾਲ ਹਲਕੇ ਵਿਚ ਸੋਗ ਦੀ ਲਹਿਰ ਹੈ।

cherry

This news is Content Editor cherry