ਨੰਗੇ ਸਿਰ ਪਾਣੀ ਪੀਣ ''ਤੇ ਸਿਰੀ ਸਾਹਿਬ ਮਾਰ ਕੇ ਸੇਵਾਦਾਰ ਕੀਤਾ ਜ਼ਖਮੀ

07/30/2019 12:40:56 PM

ਮੁੱਦਕੀ (ਹੈਪੀ) - ਗੁਰਦੁਆਰਾ ਸ਼ਹੀਦ ਗੰਜ ਸਾਹਿਬ 'ਚ ਨੰਗੇ ਸਿਰ ਪਾਣੀ ਪੀਣ ਤੋਂ ਰੋਕਣ 'ਤੇ ਮਾਮਲਾ ਉਸ ਵੇਲੇ ਹਿੰਸਕ ਹੋ ਗਿਆ, ਜਦੋਂ ਇਕ ਵਿਅਕਤੀ ਨੇ ਗੁਰਦੁਆਰਾ ਸਾਹਿਬ ਦੇ ਇਕ ਸੇਵਾਦਾਰ 'ਤੇ ਸਿਰੀ ਸਾਹਿਬ ਨਾਲ ਹਮਲਾ ਕਰ ਦਿੱਤਾ। ਬੀਤੇ ਦਿਨ ਹੋਏ ਇਸ ਹਮਲੇ ਕਾਰਨ ਉਹ ਗੰਭੀਰ ਤੌਰ 'ਤੇ ਜ਼ਖਮੀ ਹੋ ਗਿਆ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ।ਸੂਚਨਾ ਮਿਲਣ 'ਤੇ ਪਹੁੰਚੇ ਪੁਲਸ ਚੌਕੀ ਮੁੱਦਕੀ ਦੇ ਇੰਚਾਰਜ ਪ੍ਰੀਤਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਤੋਂ ਸੂਚਨਾ ਮਿਲੀ ਕਿ ਗੁਰਪ੍ਰੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਲੋਹਾਮ ਨੇ ਗੁਰਦੁਆਰਾ ਸਾਹਿਬ ਦੇ ਇਕ ਸੇਵਾਦਾਰ ਗੁਰਮੇਜ ਸਿੰਘ ਉਰਫ ਬਿੱਲੂ ਪੁੱਤਰ ਡੋਗਰ ਸਿੰਘ ਨੂੰ ਸਿਰੀ ਸਾਹਿਬ ਮਾਰ ਕੇ ਜ਼ਖਮੀ ਕਰ ਦਿੱਤਾ ਹੈ।


rajwinder kaur

Content Editor

Related News