ਧੁੱਸੀ ਬੰਨ੍ਹ ’ਚ ਪਏ ਪਾੜ ਨੂੰ ਭਰਨ ਲਈ ਖ਼ੁਦ ਡਟੇ MP ਸੁਸ਼ੀਲ ਰਿੰਕੂ, ਰੇਤਾ ਦੀਆਂ ਬੋਰੀਆਂ ਭਰ-ਭਰ ਕੇ ਚੁੱਕੀਆਂ

07/11/2023 11:18:13 PM

ਜਲੰਧਰ (ਧਵਨ)-ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਅੱਜ ਸਮੁੱਚੇ ਲੋਕ ਪ੍ਰਤੀਨਿਧੀਆਂ ਦੇ ਅੱਗੇ ਇਕ ਮਿਸਾਲ ਪੈਦਾ ਕਰਦੇ ਹੋਏ ਸਤਲੁਜ ਦਰਿਆ ਦੀ ਧੁੱਸੀ ਬੰਨ੍ਹ ’ਚ ਪਏ ਪਾੜ ਨੂੰ ਭਰਨ ਲਈ ਖੁਦ ਸੇਵਾ ਨਿਭਾਈ। ਨੇੜਲੇ ਪਿੰਡ ਗਿੱਦੜਪਿੰਡੀ ਦੇ ਨੇੜੇ ਮੰਡਾਲਾ (ਸ਼ਾਹਕੋਟ) ਨਾਂ ਦੀ ਥਾਂ ’ਤੇ ਧੁੱਸੀ ਬੰਨ੍ਹ ’ਚ ਪਾੜ ਪੈ ਗਿਆ ਸੀ ਅਤੇ ਪ੍ਰਸ਼ਾਸਨ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਾੜ ਨੂੰ ਭਰਨ ਦਾ ਕੰਮ ਸ਼ੁਰੂ ਕਰਵਾਇਆ ਸੀ।

ਇਹ ਖ਼ਬਰ ਵੀ ਪੜ੍ਹੋ : ਖੂਹੀ ’ਚ ਉੱਤਰੇ ਪੰਜਾਬੀ ਨੌਜਵਾਨ ਤੇ 2 ਪ੍ਰਵਾਸੀਆਂ ਨਾਲ ਵਾਪਰੀ ਅਣਹੋਣੀ, ਇਕ-ਇਕ ਕਰਕੇ ਤਿੰਨਾਂ ਦੀ ਗਈ ਜਾਨ

ਜਦੋਂ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਉਹ ਤੁਰੰਤ ਮੌਕੇ ’ਤੇ ਪੁੱਜੇ ਅਤੇ ਪਿੰਡ ਵਾਸੀਆਂ ਨਲ ਹੀ ਖੁਦ ਧੁੱਸੀ ਬੰਨ੍ਹ ’ਚ ਪਏ ਪਾੜ ਭਰਨ ਦਾ ਕੰਮ ਸ਼ੁਰੂ ਕਰ ਦਿੱਤਾ। ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਰੇਤ ਦੀਆਂ ਬੋਰੀਆਂ ਨੂੰ ਖੁਦ ਚੁੱਕ ਕੇ ਪਾੜ ਭਰਨ ਵਾਲੀ ਥਾਂ ’ਤੇ ਸੁੱਟੀਆਂ। ਉਹ ਇਸ ਕੰਮ ’ਚ ਘੰਟਿਆਂ ਤੱਕ ਪਿੰਡ ਵਾਸੀਆਂ ਨਾਲ ਹੀ ਲੱਗੇ ਰਹੇ। ਆਮ ਤੌਰ ’ਤੇ ਲੋਕ ਪ੍ਰਤੀਨਧੀ ਖਾਨਾਪੂਰਤੀ ਕਰ ਕੇ ਨਿਕਲ ਜਾਂਦੇ ਹਨ ਪਰ ਪਿਛਲੇ 2 ਦਿਨਾਂ ਤੋਂ ਸੰਸਦ ਮੈਂਬਰ ਸੁਸ਼ੀਲ ਰਿੰਕੂ ਹੜ੍ਹ ਵਾਲੀ ਥਾਂ ’ਤੇ ਖੁਦ ਲੱਗੇ ਰਹੇ ਹਨ। ਅੱਜ ਤਾਂ ਉਨ੍ਹਾਂ ਨੇ ਦੋ ਕਦਮ ਹੋਰ ਅੱਗੇ ਵਧਾਉਂਦੇ ਹੋਏ ਰੇਤ ਦੀਆਂ ਬੋਰੀਆਂ ਨੂੰ ਚੁੱਕਿਆ, ਜਿਸ ਨੂੰ ਦੇਖ ਕੇ ਪਿੰਡ ਵਾਸੀ ਵੀ ਹੈਰਾਨ ਰਹਿ ਗਏ।

ਇਹ ਖ਼ਬਰ ਵੀ ਪੜ੍ਹੋ : ਮੋਦੀ ਸਰਕਾਰ ਹੜ੍ਹਾਂ ਨਾਲ ਹੋਏ ਨੁਕਸਾਨ ਲਈ ਨੈਸ਼ਨਲ ਰਿਲੀਫ਼ ਫੰਡ ’ਚੋਂ 1000 ਕਰੋੜ ਰੁਪਏ ਜਾਰੀ ਕਰੇ : ਬਾਜਵਾ

ਸੰਸਦ ਮੈਂਬਰ ਸੁਸ਼ੀਲ ਨੇ ਇਸ ਮੌਕੇ ’ਤੇ ਕਿਹਾ ਕਿ ਲੋਕਾਂ ਦੀ ਲੋਕ ਪ੍ਰਤੀਨਿਧੀ ਹੋਣ ਦੇ ਨਾਤੇ ਉਨ੍ਹਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਸੰਕਟ ਦੇ ਦੌਰ ’ਚ ਲੋਕਾਂ ਦੇ ਨਾਲ ਮੋਢੇ ਨਾਲ ਮੋਢੇ ਮਿਲਾ ਕੇ ਚੱਲੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸੰਕਟ ’ਚੋਂ ਬਾਹਰ ਕੱਢਣਾ ਉਨ੍ਹਾਂ ਦਾ ਪਹਿਲਾ ਫਰਜ਼ ਬਣਦਾ ਹੈ। ਉਨ੍ਹਾਂ ਕਿਹਾ ਕਿ ਜਨਤਾ ਨੇ ਹੀ ਵੋਟਾਂ ਪਾ ਕੇ ਉਨ੍ਹਾਂ ਨੂੰ ਚੁਣਿਆ ਹੈ ਅਤੇ ਜਦੋਂ ਪਿੰਡ ਦੇ ਲੋਕ ਖੁਦ ਇਸ ਕੰਮ ’ਚ ਲੱਗੇ ਹੋਏ ਹਨ ਤਾਂ ਅਜਿਹੀ ਹਾਲਤ ’ਚ ਸਾਨੂੰ ਵੀ ਆਪਣਾ ਕਿਰਤਦਾਨ ਕਰਨਾ ਚਾਹੀਦਾ ਹੈ।


 

Manoj

This news is Content Editor Manoj