ਮੋਟਰਸਾਈਕਲ ਚਾਲਕ ਸੜਕ ''ਤੇ ਡਿੱਗ ਕੇ ਹੋਇਆ ਫੱਟੜ
Friday, Jun 30, 2017 - 09:49 AM (IST)

ਅਬੋਹਰ(ਸੁਨੀਲ)-ਸਥਾਨਕ ਕਿਲਿਆਂਵਾਲੀ ਚੌਕ 'ਤੇ ਅੱਜ ਸਵੇਰੇ ਇਕ ਮੋਟਰਸਾਈਕਲ ਚਾਲਕ ਸੜਕ 'ਤੇ ਡਿੱਗ ਕੇ ਫੱਟੜ ਹੋ ਗਿਆ, ਜੋ ਕਿ ਜ਼ੇਰੇ ਇਲਾਜ ਹੈ।
ਜਾਣਕਾਰੀ ਮੁਤਾਬਿਕ ਪਿੰਡ ਝੁਮਿਆਂਵਾਲੀ ਵਾਸੀ ਰਾਮ ਚੰਦਰ ਪੁੱਤਰ ਓਮ ਪ੍ਰਕਾਸ਼ ਨੇ ਦੱਸਿਆ ਕਿ ਅੱਜ ਸਵੇਰੇ ਉਹ ਬਾਈਕ 'ਤੇ ਸਵਾਰ ਹੋ ਕੇ ਸ਼ਹਿਰ ਆ ਰਿਹਾ ਸੀ ਕਿ ਜਦ ਉਹ ਕਿਲਿਆਂਵਾਲੀ ਚੌਕ ਦੇ ਨੇੜੇ ਪਹੁੰਚਿਆ ਤਾਂ ਉਸਦਾ ਮੋਟਰਸਾਈਕਲ ਬੇਕਾਬੂ ਹੋ ਗਿਆ ਤੇ ਉਹ ਸੜਕ 'ਤੇ ਡਿੱਗ ਕੇ ਫੱਟੜ ਹੋ ਗਿਆ।