ਮੋਟਰਸਾਈਕਲ ਸਵਾਰ ਮੋਬਾਇਲ ਖੋਹ ਕੇ ਫਰਾਰ

07/03/2018 1:06:39 AM

ਪਟਿਆਲਾ, (ਬਲਜਿੰਦਰ)- ਸ਼ਹਿਰ ਦੇ ਡੀ. ਐੱਮ. ਡਬਲਯੂ ਅੰਡਰ ਬ੍ਰਿਜ ਕੋਲ 2 ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਸਾਈਕਲ ’ਤੇ ਜਾ ਰਹੇ Îਅਮਨਦੇਵ ਪੁੱਤਰ ਗੰਗਾ ਰਾਮ ਵਾਸੀ ਪਿੰਡ ਵੱਡੀ ਰੌਣੀ ਥਾਣਾ ਪਸਿਆਣਾ ਤੋਂ ਮੋਬਾਇਲ ਖੋਹ ਲਿਆ। ਇਸ ਮਾਮਲੇ ਵਿਚ ਥਾਣਾ ਅਰਬਨ ਅਸਟੇਟ ਦੀ ਪੁਲਸ ਨੇ ਜਗਦੀਸ਼ ਸਿੰਘ ਵਾਸੀ ਸੁਖਰਾਮ ਕਾਲੋਨੀ ਪਟਿਆਲਾ ਤੇ ਵਿੱਕੀ ਵਾਸੀ ਭਾਰਤ ਨਗਰ ਪਟਿਆਲਾ ਖਿਲਾਫ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਅਨੁਸਾਰ ਉਹ ਸਾਈਕਲ ’ਤੇ ਦਵਾਈ ਲੈਣ ਜਾ ਰਿਹਾ ਸੀ। ਜਦੋਂ ਡੀ. ਐੱਮ. ਡਬਲਿਊ. ਅੰਦਰ ਬ੍ਰਿਜ ਕੋਲ ਪਹੁੰਚਿਆ ਤਾਂ ਬਿਨਾਂ ਨੰਬਰੀ ਮੋਟਰਸਾਈਕਲ ’ਤੇ ਸਵਾਰ  2 ਅਣਪਛਾਤੇ ਵਿਅਕਤੀਆਂ ਨੇ ਉਸ ਦਾ ਸੈਮਸੰਗ ਮੋਬਾਇਲ ਖੋਹ ਲਿਆ।  ਪੁਲਸ ਨੇ ਉਨ੍ਹਾਂ ਖਿਲਾਫ 379-ਬੀ ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।