ਮੋਟਰਸਾਈਕਲ ਸਵਾਰ ਲੁਟੇਰਾ ਔਰਤ ਦੀ ਚੇਨ ਖਿੱਚ ਕੇ ਫਰਾਰ

04/21/2018 3:13:03 AM

ਫਗਵਾੜਾ, (ਹਰਜੋਤ)- ਅੱਜ ਦੁਪਹਿਰ ਮੁਹੱਲਾ ਸ਼ਿਵਪੁਰੀ ਵਿਖੇ ਮੋਟਰਸਾਈਕਲ ਸਵਾਰ ਲੁਟੇਰਾ ਇਕ ਔਰਤ ਦੀ ਦੋ ਤੋਲੇ ਦੀ ਚੇਨ ਖਿੱਚ ਕੇ ਫ਼ਰਾਰ ਹੋ ਗਿਆ। ਜਾਣਕਾਰੀ ਦਿੰਦਿਆਂ ਉਕਤ ਔਰਤ ਵੀਨਾ ਰਾਣੀ ਪਤਨੀ ਵਿਸ਼ਵਜੀਤ ਪਾਲ ਵਾਸੀ ਪਿੰਡ ਖੋਥੜਾ ਨੇ ਦੱਸਿਆ ਕਿ ਜਦੋਂ ਉਹ ਆਪਣੇ ਬੱਚਿਆਂ ਨੂੰ ਸਕੂਲ ਤੋਂ ਘਰ ਲੈ ਕੇ ਜਾ ਰਹੀ ਸੀ ਤਾਂ ਇਕ ਮੋਟਰਸਾਈਕਲ ਸਵਾਰ ਲੁਟੇਰਾ ਉਸ ਦੀ ਚੇਨ ਖਿੱਚ ਕੇ ਫਰਾਰ ਹੋ ਗਿਆ। ਇਸ ਸਬੰਧ 'ਚ ਪੁਲਸ ਨੂੰ ਸੂਚਨਾ ਦੇ ਦਿੱਤੀ ਹੈ।