ਯੁਵਾ ਮੋਰਚਾ ਦੀ ਮੋਟਰਸਾਈਕਲ ਰੈਲੀ 'ਚ ਉੱਡੀਆਂ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ

06/12/2018 2:05:12 PM

ਜਲੰਧਰ (ਰਾਹੁਲ)— ਭਾਜਪਾ ਯੁਵਾ ਮੋਰਚਾ ਵਲੋਂ ਸ਼ਹੀਦ ਭਗਤ ਸਿੰਘ ਕਾਲੋਨੀ ਤੋਂ ਸ਼ੁਰੂ ਹੋ ਕੇ ਹੋਟਲ ਕੰਟਰੀਇਨ 'ਚ ਸੰਪੰਨ ਹੋਣ ਵਾਲੀ ਮੋਟਰਸਾਈਕਲ ਰੈਲੀ 'ਚ ਯੁਵਾ ਵਰਕਰ ਬੇਹੱਦ ਉਤਸ਼ਾਹਤ ਨਜ਼ਰ ਆਏ। ਇਸ ਦੌਰਾਨ ਜ਼ਿਆਦਾਤਰ ਮੋਟਰਸਾਈਕਲ ਸਵਾਰ ਬਿਨਾਂ ਹੈਲਮੇਟ ਦੇ ਨਜ਼ਰ ਆਏ। ਇਸ ਦੌਰਾਨ ਕਈ ਦੋਪਹੀਆ ਵਾਹਨਾਂ 'ਤੇ ਸਵਾਰਾਂ ਦੀ ਗਿਣਤੀ 3 ਤੋਂ 4 ਨੌਜਵਾਨਾਂ ਦੀ ਵੀ ਰਹੀ। ਜ਼ਿਆਦਾਤਰ ਮੋਟਰਸਾਈਕਲ ਸਵਾਰ ਝੁੰਡ 'ਚ ਨਾਅਰੇਬਾਜ਼ੀ ਕਰਦੇ ਨਜ਼ਰ ਆਏ। ਕਈ ਸਥਾਨਾਂ 'ਤੇ ਆਵਾਜਾਈ ਵੀ ਪ੍ਰਭਾਵਿਤ ਹੋਈ ਪਰ ਆਯੋਜਕਾਂ ਦੀ ਸਰਗਰਮੀ ਕਾਰਨ ਇਸ ਸਮੱਸਿਆ 'ਤੇ ਜਲਦ ਹੀ ਕਾਬੂ ਪਾ ਲਿਆ ਗਿਆ। ਜ਼ਿਆਦਾਤਰ ਮੋਟਰਸਾਈਕਲ ਸਵਾਰਾਂ ਦਾ ਕਹਿਣਾ ਸੀ ਕਿ ਜ਼ਿਆਦਾ ਹੋਣ ਕਾਰਨ ਉਹ ਹੈਲਮੇਟ ਨਹੀਂ ਪਾ ਰਹੇ ਹਨ।