ਛੋਟਾ ਹਾਥੀ ਤੇ ਮੋਟਰਸਾਈਕਲ ਦੀ ਟੱਕਰ, ਪੁਲਸ ਮੁਲਾਜ਼ਮ ਦੀ ਮੌਤ

09/22/2017 1:30:34 AM

ਬਟਾਲਾ, ਸ੍ਰੀ ਹਰਗੋਬਿੰਦਪੁਰ,   (ਬੇਰੀ, ਸੈਂਡੀ, ਰਮੇਸ਼)-  ਕਸਬਾ ਹਰਚੋਵਾਲ ਪੈਟਰੋਲ ਪੰਪ ਦੇ ਨੇੜੇ ਛੋਟਾ ਹਾਥੀ ਤੇ ਮੋਟਰਸਾਈਕਲ ਦੀ ਆਹਮੋ-ਸਾਹਮਣੇ ਟੱਕਰ ਹੋਣ ਨਾਲ ਪੁਲਸ ਮੁਲਾਜ਼ਮ ਦੀ ਮੌਤ ਹੋ ਗਈ ਹੈ।ਚੌਕੀ ਇੰਚਾਰਜ ਹਰਚੋਵਾਲ ਏ. ਐੱਸ. ਆਈ. ਹਰਿੰਦਰ ਸਿੰਘ ਨੇ ਦੱਸਿਆ ਕਿ ਦੇਰ ਸ਼ਾਮ ਤੁਗਲਵਾਲ ਚੌਕੀ 'ਚ ਤਾਇਨਾਤ ਹੌਲਦਾਰ ਜਗਦੀਪ ਸਿੰਘ ਪੁੱਤਰ ਸਵ.ਅਜੀਤ ਸਿੰਘ ਵਾਸੀ ਬਹਾਦਰਪੁਰ ਰਜੋਆ ਆਪਣੀ ਡਿਊਟੀ ਕਰ ਕੇ ਪਿੰਡ ਬਹਾਦਰਪੁਰ ਰਜੋਆ ਵਿਖੇ ਵਾਪਸ ਆ ਰਿਹਾ ਸੀ ਅਤੇ ਜਦੋਂ ਉਹ ਕਸਬਾ ਹਰਚੋਵਾਲ ਦੇ ਪੈਟਰੋਲ ਪੰਪ ਨੇੜੇ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੇ ਇਕ ਛੋਟੇ ਹਾਥੀ ਨੇ ਉਸ ਦੇ ਮੋਟਰਸਾਈਕਲ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। 
ਘਟਨਾ ਦੀ ਸੂਚਨਾ ਮਿਲਦਿਆਂ ਹੀ ਹਰਚੋਵਾਲ ਪੁਲਸ ਚੌਕੀ ਦੇ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਹੌਲਦਾਰ ਨੂੰ ਸਰਕਾਰੀ ਹਸਪਤਾਲ ਹਰਚੋਵਾਲ ਵਿਖੇ ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਪਰ ਜ਼ਖਮਾਂ ਦੀ ਤਾਬ ਨਾ ਸਹਿੰਦੇ ਹੋਏ ਜਗਦੀਪ ਸਿੰਘ ਨੇ ਰਸਤੇ 'ਚ ਹੀ ਦਮ ਤੋੜ ਦਿੱਤਾ। ਉਨ੍ਹਾਂ ਦੱਸਿਆ ਕਿ ਮੁਲਾਜ਼ਮ ਦੀ ਲਾਸ਼ ਨੂੰ ਪੁਲਸ ਨੇ ਕਬਜ਼ੇ 'ਚ ਲੈਂਦਿਆਂ ਮ੍ਰਿਤਕ ਦੇ ਚਾਚਾ ਬਲਕਾਰ ਸਿੰਘ ਪੁੱਤਰ ਅਮਰ ਸਿੰਘ ਵਾਸੀ ਬਹਾਦਰਪੁਰ ਰਜੋਆ ਦੇ ਬਿਆਨਾਂ ਦੇ ਆਧਾਰ 'ਤੇ ਛੋਟਾ ਹਾਥੀ ਚਾਲਕ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਕਥਿਤ ਦੋਸ਼ੀ ਦੀ ਭਾਲ ਜਾਰੀ ਹੈ।