ਮੋਟਰਸਾਈਕਲ ਕਾਰ ਦੀ ਟੱਕਰ, 2 ਜ਼ਖ਼ਮੀ

12/12/2017 7:47:06 AM

ਬਟਾਲਾ, (ਸੈਂਡੀ/ਕਲਸੀ)- ਅੱਜ ਬਟਾਲਾ-ਜਲੰਧਰ ਰੋਡ 'ਤੇ ਮੋਟਰਸਾਈਕਲ ਤੇ ਕਾਰ ਦੀ ਟੱਕਰ ਹੋਣ ਨਾਲ ਦੋ ਨੌਜਵਾਨਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ਹੈ।ਜਾਣਕਾਰੀ ਅਨੁਸਾਰ ਸੱਬਾ ਪੁੱਤਰ ਦਿਲਬਾਗ ਤੇ ਦੀਪਕ ਪੁੱਤਰ ਜੁਗਨੂੰ ਵਾਸੀਅਨ ਹਾਥੀ ਗੇਟ ਬਟਾਲਾ ਜੋ ਕਿ ਦੋਵੇਂ ਆਪਣੇ ਮੋਟਰਸਾਈਕਲ 'ਤੇ ਅੱਚਲ ਸਾਹਿਬ ਵੱਲੋਂ ਬਟਾਲਾ ਆ ਰਹੇ ਸੀ, ਕਿ ਪਿੰਡ ਮਿਸ਼ਰਪੁਰਾ ਦੇ ਨਜ਼ਦੀਕ ਅੱਗੋਂ ਆ ਰਹੀ ਇਕ ਕਾਰ ਨਾਲ ਇਨ੍ਹਾਂ ਦੀ ਟੱਕਰ ਹੋ ਗਈ, ਜਿਸ ਨਾਲ ਦੋਵਂੇ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਤੁਰੰਤ 108 ਐਂਬੂਲੈਂਸ ਦੇ ਕਰਮਚਾਰੀਆਂ ਨੇ ਬਟਾਲਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ। ਉੱਧਰ ਹਾਈਵੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਦੋਵੇਂ ਵਾਹਨਾਂ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਆਰੰਭ ਕਰ ਦਿੱਤੀ ਹੈ।